"ਬਾਕੀ ਲਭਦਾ ਹੈ ਨਹੀਂ
ਪਤਾ ਨਿਸ਼ਾਨ ਕਿ ਨਾਉਂ।
"ਕਿਸੇ ਕਿਸੇ ਥਾਂ ਆਦਮੀ
ਕਦੇ ਗਏ ਹਨ ਬੈਠ,
ਬੱਧੇ ਹਿਤ ਦੇ ਕਿਸੇ ਥਾਂ
ਕਿਸੇ ਜਗਾ ਕਰ ਐਂਠ।
'ਕਿਤੇ ਜੋੜੀਆਂ ਸੁਹਣੀਆਂ
ਕਿਤੇ ਗੁਟਕਦੇ ਯਾਰ!
'ਮਮਤਾ ਬੱਧੇ ਮਾਪੜੇ
ਖਿੱਚੇ ਕਿਤੇ ਪਿਆਰ।
ਬੈਠ ਬੈਠ ਉਠ ਗਏ ਹਨ
ਸੁੰਞੇ ਕਰ ਅਸਥਾਨ,
ਮੁੜਕੇ ਪਰਤੇ ਨਾ ਕਦੇ
ਗਏ ਨ ਛੱਡ ਨਿਸ਼ਾਨ।
'ਕਿਤੇ ਦਰਦ ਦੇ ਹੰਝੁ ਸਨ
ਕਿਰੇ ਕਲੇਜੇ ਠਾਰ,
'ਕਿਤੇ ਬਿਰਹੁੰ ਦੇ ਨੈਣ ਸਨ
ਵੱਸੇ ਮੁਹਲੇ ਧਾਰ।