'ਕਿਤੇ ਸ਼ੁਕਰ ਤੇ ਭਗਤਿ ਦੇ
ਸ਼ਬਦਾਂ ਦੀ ਝੁਨਕਾਰ,
'ਕੀਰਤਿ ਹੋਈ ਸੋਹਿਣੀ
ਲਗੇ ਦਿਵਾਨ ਅਪਾਰ।
ਵਿਛੁੜੇ ਮਿਲਿਆਂ ਕਿਸੇ ਥਾਂ
ਨੈਣੀ ਨੈਣ ਮਿਲਾਇ,
ਦੋ ਦੀਵਯਾਂ ਦੇ ਨੂਰ ਜਿਉਂ
ਇਕ ਹੋ ਰੰਗ ਜਮਾਇ।
ਹੰਸਾਂ ਵਾਂਝਾਂ ਸੁਹਣਿਆਂ
ਕੇਲ ਕਰੇ ਕਿਸ ਥਾਉਂ,
‘ਪੈਲਾਂ ਪਈਆਂ, ਰਸ ਮਿਲੇ
ਖਿੜੇ ਕਲੇਜੇ ਭਾਉ।
'ਜਿਸ ਜਿਸ ਥਾਵੇਂ ਪ੍ਯਾਰੂਏ
ਬੈਠ ਗਏ ਰੰਗ ਲਾਇ,
ਉਥੇ ਉਥੇ ਅਜੇ ਤਕ
ਲਪਟ ਰਹੀ ਲਹਿਰਾਇ। “
'ਮਾਣਨਹਾਰੇ ਟੁਰ ਗਏ
ਸਮੇਂ ਗਏ ਹਨ ਬੀਤ,