'ਪਰ ਲਪਟੀ ਹੈ ਦੇ ਰਹੀ
ਲਪਟ ਆਪਣੀ ਪ੍ਰੀਤਿ।
'ਸੁੱਚੀ ਪ੍ਰੀਤੀ ਦੇਂਵਦੀ
ਸਦਾ ਸਦਾ ਖੁਸ਼ਬੋਇ,
'ਨਾਮਧਰੀਕੀ ਪ੍ਰੀਤਿ ਦੀ
ਹੈ ਲੋਇ। ਨਾਸ਼ਮਾਨ
'ਯਾਰ-ਆਦਮੀ ਰਿਦੇ ਮੈਂ
ਡੂੰਘਾ ਲਿਆ ਵਸਾਇ,
'ਇਸਦੀ ਪ੍ਯਾਰ-ਸੁਗੰਧਿ ਦਾ
ਚਸਕਾ ਰਿਹਾ ਸਮਾਇ।
ਜਿਥੇ ਕੋਈ ਪਯਾਰੂਆ
ਕਰ ਗਯਾ ਕਦੇ ਪਿਆਰ,
'ਓਥੋਂ ਮੈਨੂੰ ਸੁੰਘਿਆਂ
ਮਿਲਦੀ ਲਪਟ ਅਪਾਰ।
ਏਸ ਲਈ ਮੈਂ ਅਝਕਦਾ
ਸੁੰਘਦਾ ਹਰ ਥਾਂ ਜਾਉਂ,
'ਹੋ ਵਰਤੇ ਮਤ ਪ੍ਯਾਰ ਦੀ
ਕਿਤੇ ਲਪਟ ਮੈਂ ਪਾਉਂ।