'ਇਕ ਛਾਬੇ ਸਭ ਜਗ ਤੁਲੇ
ਦੂਜੇ 'ਮਰਦ-ਪਿਆਰ',
'ਭਾਰੀ ਛਾਬਾ ਪ੍ਯਾਰ ਦਾ
ਹੋਰ ਜਾਣ ਸਭ ਛਾਰ,
ਜੋ ਬਣਿਆ ਸੋ ਭੱਜਸੀ
ਜੋ ਦਿੱਸੇ ਸੋ ਨਾਸ਼,
'ਲਪਟ ਲਹਿਰ ਇਕ ਪ੍ਰੇਮ ਦੀ
ਕਦੇ ਨ ਹੋਇ ਬਿਨਾਸ।
'ਸੱਚੀ ਰਿਸ਼ਮ ਪਿਆਰ ਦੀ
ਜੁਗ ਜੁਗ ਚਮਕ ਦਿਖਾਇ,
'ਸੱਚੀ ਗੰਢ ਪਿਆਰ ਦੀ
ਪੀਡੀ ਹੁੰਦੀ ਜਾਇ,
'ਸੱਚੀ ਗੰਧਿ ਪਿਆਰ ਦੀ
ਸਦਾ ਸਦਾ ਮਹਿਕਾਇ,
'ਸੱਚੀ ਅੰਸ਼ ਪਿਆਰ ਦੀ,
ਸਾਂਈਂ-ਚਰਨ ਪੁਚਾਇ।' ੩੬.