ਚਾਂਦਨੀ
ਉਚੇ ਪਰਬਤਾ ਤੇ ਦਿਆਰਾ ਯਾ ਕੋਲੋਂ ਦੇ ਬ੍ਰਿਛ ਹੁੰਦੇ ਹਨ. ਜਿਨ੍ਹਾਂ ਦੇ ਪੱਤੇ ਸੂਈਆਂ ਵਾਗੂੰ ਖੜੇ ਹੁੰਦੇ ਹਨ। ਖਿੜੀ ਚਾਦਨੀ ਦੀਆਂ ਰਿਸਮਾਂ ਦੇ ਇਨ੍ਹਾਂ ਪੱਤਿਆਂ ਤੇ ਪੈਣ ਸਮੇਂ ਦੇ ਦਿਲ ਤਰੰਗ-
ਸੂਈਆਂ ਨਾਲੋਂ ਨਿੱਕੇ ਨਿੱਕੇ
ਚਾਂਦਨੀ ਦੇ ਪੈਰ ਸਹੀਓ!
ਕੇਲੋਂ ਦੀਆਂ ਸੂਈਆਂ ਉਤੇ
ਆਨ ਆਨ ਟਿੱਕਦੇ,
ਏਥੋਂ ਛਾਲਾਂ ਮਾਰ ਟੱਪ
ਪੈਣ ਚਿੱਟੇ ਪੱਥਰਾਂ ਤੇ
ਉਥੋਂ ਕੁੱਦ ਹੇਠ ਖੱਡ
ਪਾਣੀ ਉਤੇ ਡਿੱਗਦੇ ।
ਲਹਿਰਾਂ ਦੇ ਉੱਤੇ ਉੱਤੇ
ਤਿਲ-ਮਿਲ ਖੇਡਦੇ ਨੀ
ਪੋਲੇ ਪੋਲੇ ਰੱਖ ਰੱਖ
ਠੁਮਕ ਠੁਮਕ ਠਿੱਕਦੇ,
ਨਾਚ ਕਰਨ ਪਾਣੀ ਉਤੇ
ਲਾਸਾਂ ਮਾਰਨ ਪੌਣ ਵਿਚ
ਚਾਂਦਨੀ ਦੇ ਨੈਣ ਉਪਰ
ਚੰਦ ਵਲ ਤੱਕਦੇ ।