

ਰਾਜਿਆਂ ਅਮੀਰਾਂ ਤੇ ਗਰੀਬਾਂ
ਪਾਪੀ ਪੂੰਨੀਆਂ ਦੇ
ਸਾਰਿਆਂ ਦੇ ਦ੍ਵਾਰਿਆਂ ਤੇ
ਚਾਨਣਾ ਹੈ ਦੇ ਰਹੀ।
ਵ੍ਯਾਪੀ ਸਾਰੇ ਦਿੱਸਦੀ ਹੈ।
ਖਚਿਤ ਕਿਸੇ ਵਿਚ ਨਾਂਹਿ,
ਧ੍ਯਾਨ ਲਾਇਆਂ ਚੰਦ ਵਿਚ
ਚੰਦ ਖਿੱਚ ਪੈ ਰਹੀ।
ਚੰਦ ਪ੍ਯਾਰੇ ਚਾਂਦਨੀ ਨੂੰ
ਚਾਂਦਨੀ ਖਿਚੀਵੇ ਚੰਦ,
ਵੱਸ ਮਾਤਲੋਕ ਸ੍ਵਾਦ
ਅਰਸ਼ਾਂ ਦਾ ਜੇ ਲੈ ਰਹੀ। ੪੦.
––––––––––––
੧. ਪਿਆਰ ਕਰਦਾ ਹੈ।
२. ਧਰਤੀ ਤੇ।