Back ArrowLogo
Info
Profile

ਅਵਾਂਤੀ ਪੁਰੇ ਦੇ ਖੰਡਰ*

ਅਵਾਂਤੀਪੁਰਾ ਕੀ ਰਹਿ ਗਿਆ ਬਾਕੀ

ਦੋ ਮੰਦਰਾਂ ਦੇ ਢੇਰ,

ਬੀਤ ਚੁਕੀ ਸਭਯਤਾ ਦੇ ਖੰਡਰ

ਦਸਦੇ ਸਮੇਂ ਦੇ ਫੇਰ,

ਸਾਖੀ ਭਰ ਰਹੇ ਓਸ ਅੱਖ ਦੀ

ਜਿਸ ਵਿਚ ਮੋਤੀਆਬਿੰਦ

ਹੁਨਰ ਪਛਾਣਨ ਵਲੋਂ ਛਾਇਆ

ਗੁਣ ਦੀ ਰਹੀ ਨ ਜਿੰਦ।

'ਜੋਸ਼-ਮਜ੍ਹਬ' ਤੇ 'ਕਦਰ-ਹੁਨਰ ਦੀ

ਰਹੀ ਨ ਠੀਕ ਤਮੀਜ,

ਰਾਜ਼ੀ ਕਰਦੇ ਹੋਰਾਂ ਤਾਈਂ

ਆਪੂੰ ਬਣੇ ਮਰੀਜ਼।

ਬੁਤ ਪੂਜਾ? 'ਬੁਤ ਫੇਰ ਹੋ ਪਏ

'ਹੁਨਰ ਨ ਪਰਤ੍ਯਾ, ਹਾਇ!

ਮਰ ਮਰਕੇ 'ਬੁਤ ਫੇਰ ਉਗਮ ਪਏ

ਗੁਣ ਨੂੰ ਕੌਣ ਜਿਵਾਇ ? ੪੧.

–––––––––––––

* ਦੇ ਪੁਰਾਣੇ ਮੰਦਰਾਂ ਦੇ ਖੋਲੇ, ਸ੍ਰੀ ਨਗਰ ਤੇ ਅਨੰਤ ਨਾਗ ਵਿਚਾਲੇ।

44 / 137
Previous
Next