

ਲਗੀਆਂ ਨਿਭਣ
ਪੱਥਰ ਨਾਲ ਨੇਹੁੰ ਲਾ ਬੈਠੀ
ਨਾਂ ਹੱਸੇ ਨ ਬੋਲੇ,
ਸੁਹਣਾ ਲੱਗੇ ਮਨ ਨੂੰ ਮੋਹੇ
ਘੁੰਡੀ ਦਿਲੋਂ ਨਾ ਖੋਲ੍ਹੇ।
ਛੱਡਿ ਛਡਿਆ ਜਾਂਦਾ ਨਾਹੀਂ
ਮਿਲਿਆਂ ਨਿੱਘ ਨ ਕੋਈ:
ਹੱਛਾ, ਜਿਵੇਂ ਟਜ਼ਾ ਹੈ ਤੇਰੀ
ਅਖੀਅਹੁ ਹੋਹੁ ਨ ਉਹਲੇ। ੫੪.
ਰਉਂ ਰੁਖ਼
ਸਾਗਰ ਪੁਛਦਾ: ‘ਨਦੀਏ! ਸਾਰੇ
ਬੂਟੇ ਬੂਟੀਆਂ ਲ੍ਯਾਵੇਂ,
ਪਰ ਨਾਂ ਕਦੀ ਬੈਂਤ ਦਾ ਬੂਟਾ
ਆਣ ਪੁਚਾਵੇਂ ?'
ਨਦੀ ਆਖਦੀ: 'ਆਕੜ ਵਾਲੇ
ਸਭ ਬੂਟੇ पट ਸੱਕਾਂ,
ਪਰ ਜੇ ਝੁਕੇ ਵਗੇ ਰਉਂ ਰੁਖ ਨੂੰ
ਪੇਸ਼ ਨ ਉਸ ਤੇ ਜਾਵੇ।' ੫੫.