Back ArrowLogo
Info
Profile

ਬ੍ਰਿਛ

ਧਰਤੀ ਦੇ ਹੋ ਤੰਗ-ਦਿਲ ਲੋਕੋ!

ਨਾਲ ਅਸਾਂ ਕਿਉਂ ਲੜਦੇ ?

ਚੌੜੇ ਦਾਉ ਅਸਾਂ ਨਹੀਂ ਵਧਣਾ

ਸਿੱਧੇ ਜਾਣਾ ਚੜ੍ਹਦੇ,

ਘੇਰੇ ਤੇ ਫੈਲਾਉ ਅਸਾਡੇ

ਵਿਚ ਅਸਮਾਨਾਂ ਹੋਸਣ;

ਗਿੱਠ ਥਾਉਂ ਧਰਤੀ ਤੇ ਮੱਲੀ

ਅਜੇ ਤੁਸੀਂ ਹੋ ਲੜਦੇ ? ੫੯.

 

ਗੁਲਾਬ ਦਾ ਫੁਲ ਤੋੜਨ ਵਾਲੇ ਨੂੰ :-

ਡਾਲੀ ਨਾਲੋਂ ਤੋੜ ਨ ਸਾਨੂੰ

ਅਸਾਂ ਹੱਟ ‘ਮਹਿਕ' ਦੀ ਲਾਈ,

ਲਖ ਗਾਹਕ ਜੇ ਸੁੰਘੇ ਆਕੇ

ਖਾਲੀ ਕੋਇ ਨ ਜਾਈ;

ਤੂੰ ਜੇ ਇਕ ਤੋੜਕੇ ਲੈ ਗਿਓਂ

ਇਕ ਜੋਗਾ ਰਹਿ ਜਾਸਾਂ,-

ਉਹ ਭੀ ਪਲਕ ਝਲਕ ਦਾ ਮੇਲਾ

ਰੂਪ ਮਹਿਕ ਨਸ ਜਾਈ। ੬੦.

57 / 137
Previous
Next