Back ArrowLogo
Info
Profile

ਪ੍ਰੇਮ ਤਰੰਗੀਂ

ਪੁੰਨਿਆਂ ਨੂੰ ਸ਼ਹੁ ਸਾਗਰ ਉਛਲੇ

ਤਾਂਘ ਅਰਸ਼ ਦੀ ਕਰਦਾ,

ਦੂਰ ਵਸੇਂਦੇ ਸੁਹਣੇ* ਵੇਲੇ

ਉਮਲ ਉਮਲ ਜੀ ਭਰਦਾ

ਜਿਉਂ ਜਿਉਂ ਪਰ ਉਸ ਲਗੇ ਚਾਂਦਨੀ

ਤਿਉਂ ਤਿਉਂ ਕੀ ਉਹ ਦੇਖੇ ?

ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ

ਦਾਨ ਉਛਾਲੇ ਕਰਦਾ। ੬੧.

ਡਲ

-ਸ੍ਰੀ ਨਗਰ ਦੀ ਝੀਲ-

ਨੀਵੇਂ ਲੁਕਵੇਂ ਥਾਇਂ ਕੁਦਰਤ ਬਾਗ਼ ਲਗਾਇਆ,

ਉਤੇ ਪਾਣੀ ਪਾਇ ਆਪਣੀ ਵੱਲੋਂ ਕੱਜਿਆ,

ਪਰਦਾ ਪਾਣੀ ਪਾੜ-ਸੁੰਦਰਤਾ ਨਾ ਲੁਕ ਸਕੀ:-

ਰੂਪ ਸਵਾਯਾ ਚਾੜ੍ਹ ਨਿਖਰ ਸੰਵਰ ਸਿਰ ਕੱਢਿਆ;

ਤਖਤਾ ਪਾਣੀ ਸਾਫ਼ ਵਿਛਿਆ ਹੋਇਆ ਜਾਪਦਾ,

ਪਰੀਆਂ ਜ੍ਯੋਂ ਕੁਹਕਾਫ਼ ਕਵਲਾਂ ਦਾ ਵਿਚ ਨਾਚ ਹੈ। ੬੨.

––––––––––

* ਭਾਵ ਚੰਦ੍ਰਮਾਂ ਤੋਂ ਹੈ।

58 / 137
Previous
Next