Back ArrowLogo
Info
Profile

ਲਗੀਆਂ

ਜੀ ਮੇਰੇ ਕੁਛ ਹੁੰਦਾ, ਸਹੀਓ!

ਉਡਦਾ ਹੱਥ ਨ ਆਵੇ,-

ਕੱਤਣ, ਤੁੰਮਣ, ਹੱਸਣ, ਖੇਡਣ,

ਖਾਵਣ ਮੂਲ ਨ ਭਾਵੇ :

ਨੈਣ ਭਰਨ, ਖਿਚ ਚੜ੍ਹੇ ਕਾਲਜੇ

ਬਉਰਾਨੀ ਹੋ ਜਾਵਾਂ,-

ਤਿੰਞਣ ਦੇਸ਼ ਬਿਗਾਨਾ ਦਿੱਸੇ

ਘਰ ਖਾਵਣ ਨੂੰ ਆਵੇ।        ੬੪.

ਪੱਥਰ-ਸ਼ੀਸ਼ਾ-ਹੀਰਾ

ਮੈਂ ਪੱਥਰ ਸੁਖ-ਨੀਂਦੇ ਸੁੱਤਾ

ਤੇ ਵਿਚ ਸੁਫ਼ਨੇ ਕੁਈ ਸੁਣਾਵੇ:

ਬਣ ਹੀਰਾ, ਕਰ ਦੂਰ ਹਨ੍ਹੇਰਾ

ਤੈਨੂੰ ਚਾਨਣ ਆ ਗਲ ਲਾਵੇ।

ਆਪ ਪੀਹ ਅੱਗ ਤਾਪ ਸਹਿ,

ਬਣ ਸ਼ੀਸ਼ਾ ਨੂਰ ਮੈਂ ਪਾਯਾ

ਹੁਣ ਲੋਚਾਂ ਮੈਂ ਹੀਰਾ ਬਣਨਾਂ

ਜੋ ਜ਼ਰਬ ਨ ਕੋਈ ਆਵੇ! ੬੫.

60 / 137
Previous
Next