ਨਾਮੀ ਹਾਂ
ਕਾਮ ਲਈ ਇਕ ਦੂਜੇ ਤੋਂ ਵੱਧ
ਦਾਨੀ ਹਾਂ
ਨਿੱਤ ਨਵੇਂ ਚਿਹਰੇ ਦਾ ਪੀਂਦੇ
ਪਾਣੀ ਹਾਂ
( ਮੀਹ ਤੇਜ਼ ਹੋ ਜਾਂਦਾ ਹੈ, ਪੂਰਨ ਭਿੱਜਿਆ ਹੋਇਆ
ਚਬੂਤਰੇ 'ਚ ਦਾਖ਼ਲ ਹੁੰਦਾ ਹੈ ! ਈਰਾ ਉੱਠ ਕੇ ਚਲੀ
ਜਾਂਦੀ ਹੈ। ਪੂਰਨ ਦੇ ਦੂਧਾ ਵਸਤਰ ਉਹਦੇ ਪਿੰਡੇ ਨਾਲ
ਚਿੰਮੜੇ ਹੋਏ ਹਨ। ਲੂਣਾ ਉਸ ਵੱਲ ਪਿਆਰ ਭਰੀ ਤੱਕਣੀ
ਨਾਲ ਵੇਖ ਰਹੀ ਹੈ। ਪੂਰਨ ਹੱਥ ਜੋੜ ਕੇ ਪਰਨਾਮ ਕਰਦਾ ਹੈ।)
ਲੂਣਾ
ਪੂਰਨ !
ਅੱਜ ਦੀ ਰੁੱਤ ਬੜੀ ਹੀ
ਪਿਆਰੀ ਹੈ।
ਪੂਰਨ
ਹਾਂ ਮਾਂ ਜੀ
ਜਿਵੇਂ ਰੋਂਦੀ ਬਿਰਹਣ
ਨਾਰੀ ਹੈ।
ਲੂਣਾ
ਹਾਂ ਪੂਰਨ।
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ
ਬਿਰਹਾ-ਮਾਰੀ ਹੈ।
ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ