ਇਹ ਰੁੱਤ ਘੜੀ
ਅੰਬਰ ਨੈਣੀ
ਐਂਦਰ ਦੀ ਸਭ
ਪੀੜ ਭਰੀ ਤੇ
ਇੰਦਰ ਨੇ ਕਹਿੰਦੇ ਏਨੀ ਮਦਰਾ ਪੀਤੀ
ਉਸ ਨੂੰ ਆਪਣੇ ਆਪੇ ਦੀ
ਨਾ ਹੋਸ਼ ਰਹੀ।
ਕਹਿੰਦੇ
ਜਦ ਵੀ ਅੰਦਰ ਦਾ ਦਿਲ
ਜਲਦਾ ਹੈ
ਐਂਦਰ ਨੂੰ ਉਹ ਯਾਦ
ਜਦੋਂ ਵੀ ਕਰਦਾ ਹੈ
ਉਸੇ ਦਿਨ ਅੰਬਰ ਤੋਂ
ਪਾਣੀ ਵਰ੍ਹਦਾ ਹੈ
ਪੂਰਨ
ਮਾਂ ਜੀ
ਕੈਸੀ ਮਿੱਠੜੀ ਕਥਾ ਸੁਣਾਈ ਹੈ
ਬੱਦਲਾਂ 'ਚੋਂ
ਬਿਰਹਾ ਦੀ ਖੁਸ਼ਬੋ ਆਈ ਹੈ
ਜਿਉ ਇੰਦਰ ਦੇ ਹੰਝੂਆਂ
ਝੜੀ ਲਗਾਈ ਹੈ ।
ਲੂਣਾ
ਪਰ ਪੂਰਨ !
ਤੂੰ ਆਪਣੀ ਐਂਦਰ ਨੂੰ ਨਹੀਂ ਤੱਕਿਆ
ਜਨਮ ਜਨਮ ਤੋਂ
ਤੂੰ ਉਸ ਦੇ ਅੰਤਰ ਵਿਚ ਵੱਸਿਆ
ਪਰ ਤੂੰ ਉਸ ਨੂੰ