Back ArrowLogo
Info
Profile
ਉਹ ਹੀ 'ਕੱਲੀ ਰਹਿੰਦੀ ਹੈ

ਯਾਦ ਤੇਰੀ ਜਾਂ ਮਿਲਣ ਕਦੇ

ਆ ਜਾਂਦੀ ਹੈ

ਜਦ ਜੀ ਕਰਦਾ ਰੱਦੀ ਹੈ

ਤੇ ਹੱਸ ਲੈਂਦੀ ਹੈ

ਦਿਨ ਭਰ ਇਕ ਟਿੱਲੇ 'ਤੇ ਬੈਠੀ

ਬੇ-ਆਵਾਜ਼ਾ ਗੀਤ ਜਿਹਾ ਕੋਈ

ਗਾਉਂਦੀ ਹੈ

ਉਹ ਬੇਚਾਰੀ

ਦੇਹ-ਹੀਣ, ਦੂਸ਼ਿਤ ਨਾਰੀ ਹੈ

ਪਰਨਾਈ ਹੈ

ਫਿਰ ਵੀ ਕੰਜ ਕੁਆਰੀ ਹੈ

 

ਪੂਰਨ

ਹਾਂ ਮਾਂ ਜੀ

ਮੈਂ ਸਮਝ ਗਿਆ ਜੋ ਵੀ ਕਹਿੰਦੇ ਹੋ

ਕਥਾ-ਕਥਲੀ

ਪਰੀ-ਲੋਕ ਦੀ ਪਏ ਪਾਂਦੇ ਹੋ

 

ਲੂਣਾ

ਪੂਰਨ !

ਇਹ ਕੋਈ ਪਰੀ-ਲੋਕ ਦੀ

ਕਥਾ ਨਹੀਂ ਹੈ

ਤੈਨੂੰ ਉਸ ਬੇਚਾਰੀ ਦਾ ਕੁਝ

ਪਤਾ ਨਹੀਂ ਹੈ।

ਕਾਸ਼ !

ਕਦੇ ਜੇ ਤੈਨੂੰ ਉਹ ਮਿਲ ਸਕਦੀ

ਤੈਨੂੰ ਉਹ

ਪਲਕਾਂ ਦੇ ਉਹਲੇ ਡੱਕਦੀ

ਤੇਰੀ ਦੇਹ ਨੂੰ

104 / 175
Previous
Next