ਤੇਰੀ ਖਾਤਿਰ
ਅੰਗਿਆਰਾਂ 'ਤੇ ਨੱਚਦੀ
ਦੇਹ-ਹੀਣ
ਕਿਸੇ ਚੰਦਨ ਦੇਹ ਵਿਚ ਵੱਸਦੀ
ਤੈਨੂੰ ਉਹ ਨਿੱਤ
ਨਾਗਣ ਬਣ ਕੇ ਡੱਸਦੀ
ਕਾਸ਼ !
ਕਦੇ ਜੇ ਤੈਨੂੰ ਉਹ ਮਿਲ ਸਕਦੀ
ਹੁਣ ਤੈਨੂੰ ਉਹ
ਸੁਪਨੇ ਵਿਚ ਤੱਕ ਲੈਂਦੀ ਹੈ
ਤੇਰੇ ਪਿੰਡੇ ਦਾ ਉਹ ਖਿੜਿਆ
ਫੁੱਲ ਵੇਖ ਕੇ
ਆਪਣੀ ਨਿਰ-ਆਕਾਰ ਦੇਹੀ 'ਤੇ
ਹੱਸ ਲੈਂਦੀ ਹੈ
ਰੋਜ਼ ਤੇਰੇ ਦੁਆਰੇ 'ਤੇ
ਲੰਮਾ ਸੱਜਦਾ ਕਰ ਕੇ
ਨੈਣਾਂ ਦੇ ਵਿਚ ਹੰਝੂ ਭਰ ਕੇ
ਮੁੜ ਜਾਂਦੀ ਹੈ
ਕਦੇ ਕਦੇ ਜਾਂ
ਮੇਰੇ ਘਰ ਵੀ ਆ ਜਾਂਦੀ ਹੈ
ਤੇਰੀਆਂ ਗੱਲਾਂ ਕਰਦੀ ਕਰਦੀ
ਰੋ ਪੈਂਦੀ ਹੈ
ਉਹ ਇਕ ਐਸਾ ਗੀਤ ਹੈ
ਜੋ ਗਾਇਆ ਨਹੀਂ ਜਾਂਦਾ
ਉਹ ਇਕ ਐਸਾ ਬਦਨ ਹੈ
ਜੋ ਛੁਹਿਆ ਨਹੀਂ ਜਾਂਦਾ
ਇਕ ਐਸਾ ਪਰਛਾਵਾਂ
ਜੋ ਨਜ਼ਰੀ ਨਾ ਆਉਂਦਾ
ਇਕ ਐਸਾ ਅਹਿਸਾਸ