ਪਰ ਮਾਂ ।
ਓਸ ਕੁੜੀ ਨੂੰ ਪੂਰਨ
ਮਾਂ ਨਾ ਆਖੇ
ਤੇ ਕੀਹ ਆਖੇ ?
ਓਸ ਕੁੜੀ ਦੀ
ਬਲਦੀ ਧੁੱਪ ਨੂੰ
ਤੇ ਕੀਹ ਆਖੇ ?
ਛਾਂ ਨਾ ਆਖੇ ?
ਲੂਣਾ
ਸਰਪ ਦੁਫਾੜੀ ਜੀਭਾ ਵਾਕਣ
ਇਕ ਸੰਗ ਮੈਨੂੰ
ਮਾਂ ਮਾਂ ਆਖੇ
ਦੂਜੀ ਸੰਗ ਮਹਿਬੂਬਾ ਆਖੇ
ਪੂਰਨ
ਓਸ ਕੁੜੀ ਨੂੰ
ਤਾਂ ਪੂਰਨ ਥੀ ਪਿਆਰ ਨਹੀਂ ਹੈ
ਓਸ ਕੁੜੀ ਨੂੰ
ਪੂਰਨ ਦਾ ਸਤਿਕਾਰ ਨਹੀਂ ਹੈ
ਮਾਂ ਕਹਿਲਾਉਣੋਂ
ਜੇ ਆਪਣਾ ਅਪਮਾਨ ਸਮਝਦੀ
ਮਹਿਬੂਬਾ ਕਹਿਲਾਉਣ ਦੀ ਵੀ
ਹੱਕਦਾਰ ਨਹੀਂ ਹੈ
ਹਰ ਮਹਿਬੂਬਾ ਦੇ ਚਿਹਰੇ ਵਿਚ
ਮਾਂ ਹੁੰਦੀ ਹੈ
ਤੇ ਹਰ ਮਾਂ ਦੇ ਚਿਹਰੇ ਵਿਚ
ਮਹਿਬੂਬਾ