ਸਤਿਕਾਰ ਨਹੀਂ ਹੈ
ਉਸ ਨਾਰੀ ਵਿਚ
ਕਿਸੇ ਰੂਪ ਵਿਚ ਨਾਰ ਨਹੀਂ ਹੈ
ਉਸ ਨਾਰੀ ਵਿਚ
ਨਾਰੀ ਹਾਲੇ ਸੀਮਤ ਹੈ
ਉਸ ਨਾਰੀ ਵਿਚ
ਨਾਰੀ ਦਾ ਵਿਸਥਾਰ ਨਹੀਂ ਹੈ
ਨਾ ਉਹ ਮਾਂ ਭੈਣ ਤੇ ਨਾ ਹੀ
ਮਹਿਬੂਬਾ ਹੈ
ਇਸ ਨੂੰ ਪਿਆਰ ਕਰਨ ਦਾ
ਕੋਈ ਅਧਿਕਾਰ ਨਹੀਂ ਹੈ
ਲੂਣਾ
ਪੂਰਨ !
ਲੂਣਾ ਮਮਤਾ ਦਾ
ਸਤਿਕਾਰ ਹੈ ਕਰਦੀ
ਪਰ ਉਹ ਉਸ ਮਮਤਾ ਤੋਂ ਡਰਦੀ
ਜਿਸ ਮਮਤਾ ਵਿਚ
ਨਾਰੀ ਦੀ ਨਾ ਹੋਵੇ ਮਰਜ਼ੀ
ਲੁੜ੍ਹੀਆਂ ਵਾਕਣ ਜੋ ਨਾਰੀ ਦੀ
ਕੁੱਖ ਵਿਚ ਚਲਦੀ
ਉਸ ਮਮਤਾ ਨੂੰ
ਕੋਈ ਵੀ ਨਾਰੀ
ਪਿਆਰ ਨਾ ਕਰਦੀ
ਹਰ ਨਾਰੀ ਮਮਤਾ ਦਾ ਸੁਪਨਾ
ਇਕ ਐਸੇ ਪਿੰਡੇ 'ਚੋਂ ਲੈਂਦੀ
ਜਿਸ ਪਿੰਡੇ 'ਚੋਂ ਪਹਿਲ-ਵਰੇਸੇ
ਆਪਣੇ ਪਿੰਡੇ ਨੂੰ ਤੱਕ ਲੈਂਦੀ
ਜਿਸ ਪਿੰਡੇ ਦੇ ਮੁੜ੍ਹਕੇ ਵਿਚੋਂ