ਮਾਂ !
ਮੈਂ ਓਸੇ ਪਰਛਾਵੇਂ ਦਾ
ਕੀ ਤੈਨੂੰ ਵਿਸਥਾਰ ਨਾ ਲੱਗਦਾ ?
ਕੀ ਓਸੇ ਹੀ ਪਰਛਾਵੇਂ ਦਾ
ਮੈਂ ਵਧਿਆ ਆਕਾਰ ਨਾ ਲੱਗਦਾ ?
ਉਹਨਾਂ ਕੂਲੇ ਨਕਸ਼ਾਂ ਦਾ ਹੀ
ਕੀਹ ਤੈਨੂੰ ਆਧਾਰ ਨਾ ਲੱਗਦਾ ?
ਪੂਰਨ ਵਿਚੋਂ ਪਰਛਾਵੇਂ ਦਾ
ਕੀ ਤੈਨੂੰ
ਉਹ ਪਿਆਰ ਨਾ ਲੱਭਦਾ ?
ਲੂਣਾ
ਪੂਰਨ !
ਮੈਨੂੰ ਪੂਰਨ ਵਿਚੋਂ
ਬੱਸ 'ਕਲਾ ਪੂਰਨ ਹੈ ਲੱਭਦਾ
ਪੂਰਨ 'ਚੋਂ
ਲੂਣਾ ਨਾ ਲੱਭਦੀ
ਇਸ ਲਈ ਮੇਰਾ ਮਨ ਨਾ ਰੱਜਦਾ
ਪੂਰਨ ਸਦਾ
ਅਪੂਰਨ ਲੱਗਦਾ
ਉਸ ਪਰਛਾਵੇਂ ਵਰਗਾ ਨਾ
ਪਰਛਾਵਾਂ ਲੱਭਦਾ
ਪੂਰਨ ਉਸ ਪਰਛਾਵੇਂ ਦਾ
ਕੁਝ ਹਿੱਸਾ ਲੱਗਦਾ
ਪੂਰਨ
ਮਾਂ !
ਤੈਨੂੰ ਜੋ ਪੂਰਨ ਵਿਚੋਂ
ਕੁਝ ਕੁ ਹਿੱਸਾ ਆਪਣਾ ਲਗਦਾ
ਓਸੇ ਪੂਰਨ ਦੇ ਹਿੱਸੇ ਦੀ
ਅੱਜ ਦੀ ਅੱਜ ਬੱਸ