ਬਾਕੀ ਬਚੇ ਅਪੂਰਨ ਖ਼ਾਤਿਰ
ਤੂੰ ਧੁੱਪ ਬਣ ਜਾ
ਜਾਂ ਛਾਂ ਬਣ ਜਾ
ਪੂਰਨ ਦੇ
ਪਿੰਡੇ 'ਚੋਂ ਤੈਨੂੰ
ਜਿੰਨਾ ਕੁ ਆਪਣਾ ਅੱਜ ਲੱਗਦੈ
ਓਨਾ ਕੁ ਪੂਰਨ ਹੀ ਤੇਰੇ
ਦੁੱਖਾਂ ਸੰਗ ਹਮਦਰਦੀ ਕਰਦੈ
ਬਾਕੀ ਰਿਹਾ ਅਪੂਰਨ
ਪੂਰਨ ਕੋਲੋਂ ਡਰਦੈ
ਉਹ ਆਪੇ ਇਸ ਘਰ ਦੀ ਅੱਗ ਵਿਚ
ਧੁਖ ਧੁਖ ਸੜਦੈ
ਮਾਏ ਨੀ!
ਸੁਣ ਮੇਰੀਏ ਮਾਏ
ਪੂਰਨ ਆਪਣੇ ਢਿੱਡ ਦੀਆਂ ਪੀੜਾਂ
ਕੀਕਣ ਫੋਲੇ ਕਿੰਜ ਸੁਣਾਏ
ਸ਼ਬਦਾਂ ਬਾਝੋਂ ਬੁੱਲ੍ਹ ਤਿਹਾਏ
ਮੇਰੀ ਇਸ ਨਿਰਲੇਪ ਕਥਾ 'ਤੇ
ਕੋਈ ਵੀ ਸ਼ਬਦ ਤਾਂ ਮੇਚ ਨਾ ਆਏ
ਕਥਾ ਕਹਾਂ ਤਾਂ ਕਹੀ ਨਾ ਜਾਏ
ਹਰ ਇਕ ਸ਼ਬਦ ਪਿਆ ਸ਼ਰਮਾਏ
ਅਠਾਰਾਂ ਵਰ੍ਹੇ
ਮੇਰੀ ਉਮਰਾ ਦੇ
ਇਕਲਾਪੇ ਦੀ ਅੱਗ ਵਿਚ ਸੜ ਗਏ
ਮੌਸਮ ਆਏ
ਮੌਸਮ ਮਰ ਗਏ
ਓਥੋਂ ਬਚਿਆ, ਤੇ ਕੀਹ ਤੱਕਿਆ
ਬਾਪ ਦੀਆਂ ਕਰਤੂਤਾਂ ਦੇ ਸੱਪ
ਪੂਰਨ ਦੇ ਅਹਿਸਾਸ ਨੂੰ