ਲੂਣਾ ਕੋਈ ਨਹੀਂ
ਇਸ ਚੌਗਿਰਦੇ ਵਿਚ ਹੁਣ ਮੇਰਾ
ਦਮ ਘੁਟਦਾ ਹੈ
ਹਰ ਕੋਈ ਆਪਣਾ ਕੂੜਾ
ਮੇਰੇ 'ਤੇ ਸੁੱਟਦਾ ਹੈ
ਮੇਰਾ ਹਰ ਅਰਮਾਨ ਹੀ
ਕਾਲਾ ਲਹੂ ਥੁੱਕਦਾ ਹੈ
ਪੂਰਨ
ਇਸ ਚੌਗਿਰਦੇ ਨੂੰ ਹੁਣ
ਛੱਡ ਜਾਵੇਗਾ
ਬੱਦਲਾਂ ਦੇ ਵਿਚ
ਘੁਲ ਜਾਵੇਗਾ
ਪੌਣਾਂ ਦੇ ਵਿਚ
ਮਿਲ ਜਾਵੇਗਾ
ਫੁੱਲਾਂ ਦੇ ਵਿਚ ਵੱਸ ਜਾਵੇਗਾ
ਧੁੱਪਾਂ ਦੇ ਵਿਚ
ਖੁਰ ਜਾਵੇਗਾ ਛਾਵਾਂ ਦੇ ਵਿਚ ਢਲ ਜਾਵੇਗਾ
ਅਨੰਤ-ਕਾਲ ਵਿਚ
ਰਲ ਜਾਵੇਗਾ
ਮਾਏ !
ਇਥੋਂ ਦਾ ਹਰ ਘਰ ਹੀ
ਠੰਡੀ ਅੱਗ ਵਿਚ ਸੜਦਾ ਜਾਵੇ
ਇਕ ਦੂਜੇ ਨੂੰ
ਇਕ ਦੂਜੇ ਦਾ
ਪਰ ਘਰ ਸੜਦਾ ਨਜ਼ਰ ਨਾ ਆਵੇ
ਹਰ ਇਕ ਨੂੰ
ਆਪਣੇ ਹੀ ਘਰ ਦਾ
ਲੂਣਾ ਏਥੇ ਰਾਹ ਨਾ ਆਵੇ
ਹਰ ਕੋਈ ਆਪਣੇ