Back ArrowLogo
Info
Profile
ਪਿਆਰ ਮੇਰੇ ਦਾ

ਮੁੱਲ ਨਾ ਪਾਇਆ

 

ਪੂਰਨ

ਮਾਏ !

 ਇਥੇ ਕੋਈ ਕਿਸੇ ਨੂੰ

ਪਿਆਰ ਨਾ ਕਰਦਾ

ਪਿੰਡਾ ਹੈ ਪਿੰਡੇ ਨੂੰ ਲੜਦਾ

 ਰੂਹਾਂ ਦਾ ਸਤਿਕਾਰ ਨਾ ਕਰਦਾ

 ਇਕ ਦੂਜੇ ਦੀ

 ਅੱਗ ਵਿਚ ਸੜਦਾ

ਇਕ ਦੂਜੇ ਦੇ ਪਾਲੇ ਠਰਦਾ

ਇਕ ਦੂਜੇ ਦੀ

ਧੁੱਪ ਲਈ ਜਿਊਂਦਾ

ਇਕ ਦੂਜੇ

ਦੀ ਛਾਂ ਲਈ ਮਰਦਾ

ਦਿਨ-ਦੀਵੀਂ ਲੋਕਾਂ ਤੋਂ ਡਰਦਾ

ਰਾਤ ਪਵੇ ਆਪੇ ਤੋਂ ਡਰਦਾ

ਕੋਹਲੂ ਵਾਲਾ ਚੱਕਰ ਚਲਦਾ

ਹਰ ਕੋਈ ਆਪਣਾ-ਆਪਾ ਛਲਦਾ

ਆਪਣੇ ਸੰਗ ਹੀ ਧੋਖਾ ਕਰਦਾ

ਹਰ ਕੋਈ ਆਪਣਾ ਆਪੇ ਬਰਦਾ

ਆਪਣੇ ਰੂਪ 'ਤੇ ਆਪੇ ਮਰਦਾ

 

ਏਥੋਂ ਦੀ ਹਰ ਰੀਤ ਦਿਖਾਵਾ

ਏਥੋਂ ਦੀ ਹਰਪ੍ਰੀਤ ਦਿਖਾਵਾ

ਏਥੋਂ ਦਾ ਹਰ ਧਰਮ ਦਿਖਾਵਾ

ਏਥੋਂ ਦਾ ਹਰ ਕਰਮ ਦਿਖਾਵਾ

ਹਰ ਸੂ ਕਾਮ ਦਾ ਸੁਲਗੇ ਲਾਵਾ

ਏਥੇ ਤਾਂ ਬੱਸ ਕਾਮ ਖੁਦਾ ਹੈ

ਕਾਮ 'ਚ ਮੱਤੀ ਵਗਦੀ ਵਾਅ ਹੈ

ਏਥੇ ਹਰ ਕੋਈ ਦੌੜ ਰਿਹਾ ਹੈ

115 / 175
Previous
Next