ਪਰ ਨਾ ਸਾਥੋਂ ਜਾਏ ਪਛਾਤੀ
ਅਸਲ 'ਚ ਸਾਡਾ
ਆਪਣਾ ਹੀ ਕੋਈ ਰੰਗ ਨਹੀਂ ਹੈ
ਉਂਜ ਤਾਂ ਪੂਰਨ !
ਕੋਈ ਕਿਰਨ ਬੇਰਂਗ ਨਹੀਂ ਹੈ
ਲੂਣਾ ਨੂੰ
ਤੂੰ ਚੀਰ ਕੇ ਤਕ ਲੈ
ਲੂਣਾ ਚੋਂ ਹਰ ਰੰਗ ਮਿਲੇਗਾ
ਹਰ ਰੰਗ ਦਾ ਇਤਿਹਾਸ ਮਿਲੇਗਾ
ਹਰ ਇਕ ਰੰਗ ਦੀ ਬਾਸ ਮਿਲੇਗੀ
ਸਭ ਰੰਗਾਂ ਦੀ ਲਾਸ਼ ਮਿਲੇਗੀ
ਜੇ ਸਭਨਾਂ ਦਾ
ਆਪਣਾ ਰੰਗ ਹੈ
ਉਹ ਰੰਗ ਸਭ ਦਾ
ਹੀ ਬੇ-ਰੰਗ ਹੈ
ਉਹ ਰੰਗ ਦੇਹ ਵਿਚ
ਕੈਦ ਪਿਆ ਹੈ
ਉਹ ਰੰਗ ਸਭ ਨੇ
ਵੇਚ ਲਿਆ ਹੈ
ਉਹ ਰੰਗ ਸਭ ਦਾ
ਮਰ ਚੁੱਕਾ ਹੈ
ਅੰਧਕਾਰ ਵਿਚ
ਰਲ ਚੁੱਕਾ ਹੈ
ਇਹ ਰੰਗਾਂ ਦੀ ਮਜਬੂਰੀ ਹੈ
ਜਦ ਵੀ ਕੋਈ, ਦੋ ਰੰਗਾਂ ਦਾ
ਆਪਸ ਦੇ ਵਿਚ ਮੇਲ ਮਿਲਾਵੇ