Back ArrowLogo
Info
Profile
ਦੋਹਾਂ ਦਾ ਹੀ ਰੰਗ ਮਰ ਜਾਵੇ

ਹੋਰ ਕੋਈ ਰੰਗ ਹੀ ਬਣ ਜਾਵੇ

ਹੋਰ ਮਿਲਾਵੇ, ਹੋਰ ਮਿਲਾਵੇ

ਰੰਗੋਂ ਰੰਗ ਬਦਲਦਾ ਜਾਵੇ

ਸੱਤ ਰੰਗਾਂ ਦਾ ਆਪਾ ਮਿਲ ਕੇ

ਕਈ ਵਾਰੀ ਸੱਤ-ਰੰਗਾ ਇਹ ਰੰਗ

ਸੱਤ ਰੰਗਾਂ ਦੀ ਲਾਸ਼ ਕਹਾਵੇ

 

ਪਰ ਪੂਰਨ !

ਮੇਰੇ ਬਾਬਲ ਵਿਹੜੇ

ਜੋ ਹੋਈ ਨੇ ਰੰਗ ਮਿਲਾਏ

ਉਹ ਲੂਣਾ ਦੇ ਭੁੱਖੇ ਬਾਬਲ

ਦੱਮਾਂ ਬਦਲੇ ਸੀ ਤੁਲਵਾਏ

ਉਹ ਲੂਣਾ ਨੂੰ ਰਾਸ ਨਾ ਆਏ

ਮੈਂ ਚਾਹੁੰਦੀ ਹਾਂ ਤੀਜਾ ਰੰਗ ਵੀ

ਦੋ ਰੰਗਾਂ ਦੇ ਵਿਚ ਮਿਲ ਜਾਏ

ਖੋਰੇ ਇਸ ਬੇ-ਰੰਗ ਵਿਹੜੇ

ਹੋਰ ਕੋਈ ਰੰਗ ਖੇਡਣ ਆਏ

ਰੰਗ-ਹੀਣ ਲੂਣਾਂ ਦੀ ਦੇਹੀ

ਤੇਰੇ ਰੰਗ ਵਿਚ ਰੱਤੀ ਜਾਏ

ਤੇ ਇਸ ਘਰ ਦਾ ਰੰਗ ਵਟਾਏ

 

ਪੂਰਨ

ਤੂੰ ਚਾਹੁੰਦੀ ਹੈ

ਜੇ ਰੰਗਾਂ ਵਿਚ

ਤੀਜਾ ਰੰਗ ਵੀ ਹੋਂਦ ਗਵਾਏ

ਲੂਣਾ

 ਇਹ ਸੰਜੋਗਾਂ ਦੇ ਰੰਗ

ਕੌਣ ਮਿਲਾਏ ਕੌਣ ਮਿਟਾਏ

ਇਹ ਮੱਥੇ ਵਿਚ ਧੁਰੋਂ ਲਿਆਏ

ਮੱਥੇ ਦਾ ਰੰਗ ਕੌਣ ਵਟਾਏ ?

119 / 175
Previous
Next