ਪੂਰਨ !
ਲੂਣਾ ਦੇ ਰੰਗਾਂ ਵਿਚ
ਆਪਣਾ ਸੂਹਾ
ਰੰਗ ਮਿਲਾਵੇ
ਨਹੀਂ ਤਾਂ ਸੰਭਵ ਹੈ ਕਿ ਲੂਣਾ
ਇਸ ਘਰ ਦਾ ਹਰ ਰੰਗ ਜਲਾ ਦੇ
ਸਭ ਤੇ ਆਪਣਾ ਰੰਗ ਚੜ੍ਹਾ ਦੇ
ਆਪਣੇ ਰੰਗ ਦੀ ਲੋਥ ਬਣਾ ਦੇ
ਤੇਰੇ ਰੰਗ ਨੂੰ
ਜ਼ਿਲ੍ਹਾ ਕਰਾਦੇ
ਰੰਗਾਂ-ਮੱਤੀ ਏਸ ਕਥਾ ਦਾ
ਹਰ ਅੱਖਰ
ਬੇ-ਰੰਗ ਬਣਾ ਦੇ
ਪੂਰਨ
ਜੋ ਲੂਣਾ ਚਾਹੇ ਕਰਵਾਏ
ਚੰਗਾ ਹੀ ਹੈ, ਜੇ ਪੂਰਨ ਦਾ
ਇਹ ਬੇ-ਰੰਗਾ ਰੰਗ ਮਰ ਜਾਏ
ਰੰਗ-ਹੀਣ ਇਸ ਘਰ ਦੇ ਰੰਗ ਨੂੰ
ਮੇਰੇ ਲਹੂ ਦਾ ਰੰਗ ਚੜ੍ਹਾਏ
ਰੰਗ-ਵਿਹੂਣੀ ਇਸ ਦੁਨੀਆ ਵਿਚ
ਪੂਰਨ ਹੁਣ
ਜੀਊਣਾ ਨਾ ਚਾਹੇ
ਮੈਥੋਂ ਮੇਰੇ ਰੰਗਾਂ ਦੀ ਧੁੱਪ
ਮਾਂ ਅੱਗੇ ਨਾ
ਵੇਚੀ ਜਾਏ