ਅਧਿਕਾਰ ਨਾ ਹੁੰਦੀ
ਏਸੇ ਕਾਰਨ ਕੂੜ ਮੁਹੱਬਤ
ਪੂਰਨ ਨੂੰ
ਸਵੀਕਾਰ ਨਾ ਹੁੰਦੀ
ਲੂਣਾ !
ਪਿਆਰ ਅੱਖਾਂ ਵਿਚ ਵੱਸਦਾ
ਜੀਭ 'ਤੇ ਉਹ ਤਾਂ
ਕਦੇ ਨਾ ਆਉਂਦਾ
ਪਿਆਰ ਤਾਂ
ਚੁੱਪ, ਨਿਰਸ਼ਬਦ ਕਥਾ ਹੈ
ਪਿਆਰ ਕਦੇ
ਰੌਲਾ ਨਾ ਪਾਂਦਾ
ਪਿਆਰ ਸਦਾ
ਅੰਤਰ ਵਿਚ ਬਲਦਾ
ਬਾਹਰ ਉਸ ਦਾ
ਸੇਕ ਨਾ ਆਉਂਦਾ
ਉਹ ਨਾ ਤੇਰੇ
ਵਾਂਗ ਬੜਾਦਾ
ਪਿਆਰ, ਪਿਆਰ
ਨਾ ਕਦੇ ਜਤਾਂਦਾ
ਲੂਣਾ ਤੈਨੂੰ
ਕਾਮ ਸਤਾਂਦਾ
ਪੂਰਨ !
ਪਿਆਰ ਵੀ
ਕਰ ਸਕਦਾ ਸੀ
ਜੇ ਲੂਣਾ 'ਚੋਂ
ਨਜ਼ਰੀਂ ਆਉਂਦਾ
ਕਾਮੀ ਹੋ ਜੇ
ਸ਼ੋਰ ਨਾ ਪਾਉਂਦਾ