ਸੈ ਪੇਜੇ ਬੱਦਲ ਪਿੰਜ ਰਹੇ
ਰੰਗਾਂ ਦੀ ਵਗਦੀ ਨੇਂ ਅੰਦਰ
ਸੋਨੇ ਦੀ ਗਾਗਰ
ਪਈ ਤਰੇ ।
ਪਹਿਲਾਂ ਵੀ ਸੂਰਜ
ਰੋਜ਼ ਚੜ੍ਹੇ
ਪਹਿਲਾਂ ਵੀ ਸੂਰਜ
ਰੋਜ਼ ਢਲੇ
ਪਰ ਏਨੇ ਗੂੜ੍ਹੇ ਰੰਗ ਕਦੇ
ਕਿਸੇ ਸੂਰਜ ਵਿਚ ਸਨ
ਨਹੀਂ ਰਲੇ ।
ਤੇਰਾ ਸਾਥ ਜਦੋਂ ਦਾ
ਆ ਜੁੜਿਐ
ਦਿਨ ਮਿੱਠੇ ਜੀਕਣ ਸ਼ਹਿਦ ਭਰੇ
ਹੈ ਫੁੱਲਾਂ ਦੇ ਵਿਚ
ਮਹਿਕ ਵਧੀ
ਰੁੱਖ ਜਾਪਣ ਹੋ ਗਏ
ਹੋਰ ਹਰੇ।
ਬਸ ਦਿਨ ਭਰ
ਮਧਰਾ-ਮੁਗਧ ਜਹੀ
ਇਤਰਾਂ ਵਿਚ ਭਿੱਜੀ ਪੌਣ ਚਲੇ
ਤੇਰੇ ਵਗਦੇ ਸੌਫ਼ੀ ਸਾਹਵਾਂ 'ਚੋਂ
ਹਰ ਮੌਸਮ ਆਪਣੀ
ਚੁੰਝ ਭਰੇ ।
ਕਿਸੇ ਅਗਨ ਸਾਜ਼ ਦੀ
ਲੈਅ ਉੱਤੇ