ਇਕ ਸ਼ੋਖ਼ ਸੁਲਗਦੀ
ਧੁਨ ਕੋਈ
ਤੇਰੇ ਹੋਠਾਂ ਉੱਤੇ
ਰੋਜ਼ ਬੱਲੇ ।
ਕਿਸੇ ਨੀਮ-ਸਾਂਵਲੇ
ਮਰਮਰ 'ਚੋਂ
ਹਨ ਸ਼ਿਲਪੀ ਤੇਰੇ ਅੰਗ ਘੜੇ
ਤੇਰੇ ਅੰਗਾਂ 'ਚੋਂ ਖੁਸ਼ਬੋ ਆਵੇ
ਚੰਦਨ ਦਾ ਜੰਗਲ
ਪਿਆ ਸੜੇ ।
ਤੇਰੀ ਹਿੱਕ ਦੇ ਬਲਦੇ
ਸਰਵਰ 'ਤੇ
ਜਦ ਰੂਪ ਦਾ ਪਾਣੀ ਆਣ ਚੜ੍ਹੇ
ਇਕ ਅੱਗ ਦੇ ਹੰਸਾਂ ਦਾ ਜੋੜਾ
ਮੇਰੇ ਖ਼ਾਬਾਂ ਦੇ ਵਿਚ
ਰੋਜ਼ ਤਰੇ ।
ਤੇਰੇ ਸਾਥ ਦੇ
ਏਸ ਕ੍ਰਿਸ਼ਮੇ ਦੀ
ਕੁਝ ਵੀ ਨਾ ਮੈਨੂੰ ਸਮਝ ਪਵੇ
ਹਰ ਰਾਤ ਛੁਟੇਰੀ ਲੱਗਦੀ ਹੈ
ਦਿਨ ਢਲਣੋਂ ਪਹਿਲਾਂ
ਆਣ ਢਲੇ।
ਪਰ ਤੂੰ ਜਦ ਨਹੀਂ ਸੀ
ਕੋਲ ਮੇਰੇ
ਦਿਨ ਵੱਖਰੇ ਸਨ ਕੁਝ ਹੋਰ ਮੇਰੇ
ਸਾਂ ਆਪੇ, ਆਪਣੇ ਕੋਲ ਮੇਰੇ
ਦਿਨ ਉਜੜੇ ਸੀ