ਹਰ ਸੂਰਜ
ਜਦ ਸੀ ਆ ਚੜ੍ਹਦਾ
ਉਹ ਸਦਾ ਨਧੁੱਪਾ ਹੀ ਲਗਦਾ
ਜਾਂ ਮੈਲੇ ਮੈਲੇ ਚਾਨਣ ਵਿਚ
ਮੈਨੂੰ ਆਪਣਾ ਆਪਾ
ਨਾ ਲੱਭਦਾ ।
ਮੈਂ ਮਾਯੂਸੀ ਦੇ
ਜੰਗਲ ਵਿਚ
ਕੋਈ ਹਿਰਨ ਗਵਾਚਾ ਸੀ ਲੱਭਦਾ
ਕਿਸੇ ਜਨਮ ਜਨਮ ਦਾ ਤਿਰਹਾਇਆ
ਤੇਰੇ ਰੂਪ ਦਾ ਪਾਈ
ਸੀ ਲੱਭਦਾ ।
ਇਕ ਕਾਲੀ ਅੱਗ
ਇਕਲਾਪੇ ਦੀ
ਦਾ ਕਾਲਾ ਭਾਂਬੜ ਸੀ ਬਲਦਾ
ਉਸ ਕਾਲੀ ਅੱਗ ਵਿਚ ਮੈਂ ਲੂਣਾ
ਬਸ ਦਿਨ ਭਰ ਰਹਿੰਦਾ
ਸੀ ਸੜਦਾ ।
ਮੇਰੀ ਅਮਰ ਭਟਕਣਾ
ਵਾਕਣ ਹੀ
ਜਦ ਸ਼ਾਮ ਦਾ ਸੂਰਜ ਆ ਢਲ਼ਦਾ
ਮੈਨੂੰ ਹਰ ਨਾਰੀ ਦੇ ਪਿੰਡੇ 'ਚੋਂ
ਖੁਸ਼ਬੋਈ ਦਾ ਸੱਪ
ਆ ਲੜਦਾ ।
ਲੱਖ ਜੁੜੇ ਜਸ਼ਨ
ਤੇ ਭੀੜਾਂ ਵਿਚ
ਮੈਂ ਕੱਲ-ਮੁਕੱਲਾ ਹੀ ਲੱਗਦਾ