Back ArrowLogo
Info
Profile
ਕਿਸੇ ਮਰਘਟ ਦੇ ਵਿਚ ਸ਼ਾਮ ਢਲੇ

ਇਕ ਦੀਵੇ ਵਾਕਣ

ਸੀ ਬਲਦਾ ।

 

ਦਿਨ ਭਰ ਇਕ ਭੈ ਦਾ

ਭੂਤ ਜਿਹਾ

ਮੇਰਾ ਪਿੱਛਾ ਰਹਿੰਦਾ ਸੀ ਕਰਦਾ

ਇਕ ਚੁੱਪ ਜਹੀ ਦਾ ਪਰਛਾਵਾਂ

ਮੇਰੇ ਹੱਡਾਂ ਦੇ ਵਿਚ

ਆ ਵੜਦਾ।

 

ਮੈਂ ਅਰਥ-ਹੀਣ

ਹਰ ਰਚਨਾ ਦਾ

ਕੋਈ ਅਰਥ ਬੇ-ਅਰਥਾ ਸਾਂ ਲੱਭਦਾ

ਮੈਂ ਧਰਤੀ ਉੱਤੇ ਨਹੀਂ, ਸਗੋਂ

ਧਰਤੀ ਦੇ ਹੇਠਾਂ

ਸੀ ਚਲਦਾ ।

 

ਮੈਂ ਧਰਤੀ ਥੱਲਿਉਂ

ਨਿਕਲਣ ਦੀ

ਕਈ ਵਾਰੀ ਕੋਸ਼ਿਸ਼ ਸੀ ਕਰਦਾ

ਪਰ ਧਰਤੀ ਥੱਲਿਉਂ ਨਿਕਲਣ ਦਾ

ਕੋਈ ਰਸਤਾ ਮੈਨੂੰ

ਨਾ ਲੱਭਦਾ

ਨਿਰ-ਵਾਉ ਘੁਟਨ ਵਿਚ

ਸੀ ਮਰਦਾ।

 

ਪਰ ਲੂਣਾ !

ਅੱਜ ਸਲਵਾਨ ਤੇਰਾ

ਮੁੜ ਧਰਤੀ ਉੱਪਰ

ਹੈ ਚਲਦਾ ਮਾਯੂਸ, ਨਿਰਾਸਾ ਮਨ ਮੇਰਾ ਕਿਸੇ ਕਾਲਖ ਤੋਂ

ਹੁਣ ਨਹੀਂ ਡਰਦਾ

127 / 175
Previous
Next