ਮੈਂ ਬਲਦਾ ।
ਮੇਰਾ ਹਰ ਰਸਤਾ
ਤੇਰੇ ਪਿੰਡੇ ਦੇ
ਚੌਰਾਹੇ ਵਿਚੋਂ ਹੋ ਲੰਘਦਾ
ਹੁਣ ਲੂਣਾ ਤੇਰੇ ਸਾਥ ਬਿਨਾਂ
ਰੱਬ ਕੋਲੋਂ ਕੁੱਝ ਵੀ
ਨਹੀਂ ਮੰਗਦਾ
ਹੁਣ ਹਰ ਇਕ ਦਿਵਸ ਹੀ ਮੇਰਾ ਹੈ
ਹਰ ਦਿਨ ਚੜ੍ਹਦੇ
ਤੇਰੇ ਰੰਗ ਵਰਗਾ
( ਇਕ ਗੋਲੀ ਪ੍ਰਵੇਸ਼ ਕਰਦੀ ਹੈ )
ਗੋਲੀ
ਮਹਾਰਾਜ !
ਜੋ ਜਾਨ ਅਮਾਨਤ ਪਾਂ
ਤਾਂ ਗੋਲੀ ਇਕ ਗੱਲ ਅਰਜ਼ ਕਰੇ ?
ਸਲਵਾਨ
ਜੋ ਕਹਿਣਾ ਹੈ ਅਵੱਸ਼ ਕਹੋ
ਗੋਲੀ
ਮਹਾਰਾਜ ਜੀਉ !
ਮੇਰੀ ਜੀਭ ਜਲੇ
ਜੇ ਚੰਦਰਾ ਮੁੱਖੋਂ ਬੋਲ ਕਹੇ
ਪਰ ਪੂਰਨ ਜੀ ਛੱਡ ਮਹਿਲਾਂ ਨੂੰ
ਹਨ ਖੌਰੇ ਕਿਧਰ
ਗਏ ਚਲੇ
ਕੁਝ ਵੀ ਨਾ ਸਾਨੂੰ ਸਮਝ ਪਵੇ