ਪਰਭਾਤੋਂ ਸੂਰਜ ਆਣ ਢਲੇ
ਉਹਨਾਂ ਦੇ ਸੋਨ-ਭਵਨ 'ਚੋਂ
ਇਹ ਲਿਖੇ ਅੱਖਰ
ਹੈਨ ਮਿਲੇ
ਜੋ ਮੇਰੇ ਤੋਂ ਨਾ
ਜਾਣ ਪੜ੍ਹੇ ।
( ਸਲਵਾਨ ਗੋਲੀ ਕੋਲੋਂ ਪੱਤਰ ਲੈ ਲੈਂਦਾ ਹੈ।
ਗੋਲੀ ਚਲੀ ਜਾਂਦੀ ਹੈ, ਲੂਣਾਂ ਸਲਵਾਨ ਨੂੰ
ਪੱਤ੍ਰ ਪੜ੍ਹਨ ਲਈ ਕਹਿੰਦੀ ਹੈ। ਸਲਵਾਨ
ਪੱਤ੍ਰ ਨੂੰ ਉੱਚੀ ਉੱਚੀ ਪੜ੍ਹਦਾ ਹੈ ।)
ਪ੍ਰੱਤ
ਮਾਂ !
ਮੈਂ ਜਾ ਰਿਹਾ
ਛੱਡ ਕੇ ਤੇਰੇ ਮਹਿਲ
ਛੱਡ ਕੇ ਤੇਰੀ ਮੈਂ ਛਾਂ
ਛੱਡ ਕੇ ਤੇਰਾ ਗਰਾਂ
ਮੈਂ ਜਾ ਰਿਹਾ।
ਜਾ ਰਿਹਾਂ ਦੂਰ ਦੁਮੇਲਾਂ ਤੋਂ ਦੂਰ
ਦੂਰ ਜਿੱਥੇ ਸੱਚ ਦਾ ਪ੍ਰਕਾਸ਼ ਹੈ
ਦੂਰ ਜਿਥੇ
ਧਰਤ ਨਾ ਆਕਾਸ਼ ਹੈ
ਦੂਰ ਜਿਥੇ
ਦਿਵਸ ਹੈ ਨਾ ਰਾਤ ਹੈ
ਮੈਂ ਦੂਰ ਓਥੇ ਜਾ ਰਿਹਾ
ਦੂਰ ਜਿਥੇ ਪਿੰਡਿਆਂ ਵਿਚ
ਰਿਸ਼ਤਿਆਂ ਦੀ ਕੰਧ ਨਹੀਂ
ਦੂਰ ਜਿਥੇ ਰੰਗ ਇਕੋ