ਮੈਂ ਜਾ ਰਿਹਾਂ।
ਮੈਂ ਜਾ ਰਿਹਾਂ।
( ਸਲਵਾਨ ਪੱਤ੍ਰ ਪੜ੍ਹ ਕੇ ਕੁਝ ਸਮੇਂ ਲਈ
ਚੁੱਪ ਹੋ ਜਾਂਦਾ ਹੈ । ਪਾਗਲਾਂ ਵਾਂਗ ਹੱਸਦਾ ਤੇ
ਫੇਰ ਰੋਂਦਾ ਹੈ। ਪੂਰਨ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਦਾ ਹੈ ।)
ਸਲਵਾਨ
ਪੂਰਨਾ !
ਓ ਪੂਰਨਾ !
ਤੂੰ ਪਰਤ ਆ
ਛੱਡ ਕੇ ਦੁਨੀਆ ਨਾ ਜਾ
ਤੈਨੂੰ ਤੇਰੀ ਜਣਨ-ਹਾਰੀ ਦੀ ਕਸਮ
ਤੈਨੂੰ ਤੇਰੇ ਪਿਓ ਦੇ ਨਾਂ ਦਾ ਵਾਸਤਾ
ਤੂੰ ਪਰਤ ਆ
ਤੂੰ ਪਰਤ ਆ
ਛੱਡ ਕੇ ਏਵੇਂ ਨਾ ਜਾ
ਨਾਰ ਵਿਚ ਕਿਥੇ ਵਫ਼ਾ ?
ਇਹ ਸਦਾ ਹੈ ਬੇ-ਵਫ਼ਾ
ਇਹ ਸਦਾ ਹੈ ਬੇ-ਹਯਾ
ਇਸ ਕਮੀਨੀ ਜ਼ਾਤ ਲਈ
ਤੂੰ ਜਾਨ ਨਾ ਐਵੇਂ ਗੁਆ
ਤੂੰ ਪਰਤ ਆ
ਤੂੰ ਪਰਤ ਆ
ਨਾਰ ਚਿੱਟਾ ਝੂਠ ਹੈ
ਮੱਕਾਰ ਹੈ
ਨਾਰ ਕਾਲੀ ਅੱਗ ਦਾ
ਅੰਗਾਰ ਹੈ
ਕੂੜ ਹੈ ਅੰਧਿਆਰ ਹੈ