ਮਹਿਕਾਰ ਹੈ
ਲੂਣਾ ਵਾਕਣ
ਗੋਤ ਇਸਦੀ ਹੈ ਭਰਿਸ਼ਟੀ
ਜਾਤ ਦੀ ਚਮਿਆਰ ਹੈ
ਪੁੱਤਰ ਤੋਂ ਮੰਗਦੀ ਪਿਆਰ ਹੈ
ਨਾਰੀ ਨੂੰ ਜੰਮਣ ਵਾਲੀਏ
ਤੇਰੀ ਕੁੱਖ ਨੂੰ ਫਿਟਕਾਰ ਹੈ
ਤੇਰੇ ਲਿਖੇ
ਸੁਲਗਦੇ ਅੱਖਰਾਂ ਦੀ ਸਹੁੰ
ਉਸ ਦਿਵਸ ਤਕ ਸੁਲਗਦਾ
ਮੈਂ ਰਵ੍ਹਾਂਗਾ
ਜਿਸ ਦਿਵਸ ਲੂਣਾ ਦੀ
ਚਿੱਟੀ ਲੋਥ ਦੀ
ਪੁੱਤਰਾ ਕਾਲੀ ਨਾ ਛਾਵੇਂ
ਬਵ੍ਹਾਂਗਾ
ਲੂਣਾਂ ਦੇ ਕਾਲੇ, ਕਮੀਨੇ
ਲਹੂ ਵਿਚ
ਸੁਲਗਦੇ ਨਾ ਹੱਥ ਠੰਢੇ ਕਰਾਂਗਾ
ਮੈਂ ਸੁਲਗਦਾ ਹੀ ਰਹਾਂਗਾ
ਮੈਂ ਸੁਲਗਦਾ ਹੀ ਰਹਾਂਗਾ
ਲੂਣਾ
ਹਾਂ !
ਲੂਣਾ ਹੈ ਕਮੀਨੀ
ਤਕਉਂਤਕ ਉਹ ਇਕ ਨਾਰ ਹੈ
ਜਾਤ ਉਸਦੀ ਹੈ ਕਮੀਨੀ
ਕਿਉਂਕਿ ਉਹ ਇਕ ਨਾਰ
ਲਹੂ ਉਸ ਦਾ ਹੈ ਕਮੀਨਾ
ਕਿਉਂਕਿ ਉਹ ਇਕ ਨਾਰ ਹੈ