ਕਿਉਂਕਿ ਉਹ ਇਕ ਨਾਰ ਹੈ
ਕਿਉਂਕਿ ਉਹ ਲਾਚਾਰ ਹੈ
ਹੁਣੇ ਉਹ ਗੰਗਾ-ਜਲੀ ਸੀ
ਤੇ ਹੁਣੇ ਚਮਿਆਰ ਹੈ
ਹੁਣੇ ਉਹ ਚੰਪਾ-ਕਲੀ ਸੀ
ਤੇ ਹੁਣੇ ਇਕ ਖਾਰ ਹੈ
ਹੁਣੇ ਉਹ ਸੀ ਰੌਸ਼ਨੀ
ਤੇ ਹੁਣੇ ਅੰਧਿਆਰ ਹੈ
ਮਰਦ ਦਾ ਤਾਂ ਪਿਆਰ ਬੱਸ
ਇਕ ਡੂਮਣੇ ਦੀ ਡਾਰ ਹੈ
ਜੀਭ ਉੱਤੇ ਮਾਖਿਉਂ
ਡੰਗਾਂ 'ਚ ਭਰਿਆ ਜ਼ਹਿਰ ਹੈ
ਲੂਣਾਂ ਤਾਂ ਨਿਰ-ਅਪਰਾਧ ਹੈ
ਪਰ ਮਰਨ ਲਈ ਤਿਆਰ ਹੈ
ਮਹਾਰਾਜ ਜੀ
ਲੂਣਾ ਨੂੰ ਪਰ
ਕੁਝ ਕਹਿਣ ਦਾ
ਅਧਿਕਾਰ ਹੈ
ਲੂਣਾ ਚਿਤਰ-ਹੀਣ ਨਹੀਂ
ਪੂਰਨ ਹੀ ਬਸ ਬਦਕਾਰ ਹੈ
ਲੂਣਾ ਦਾ ਧਰਮ ਪਤੀ ਹੈ
ਕਰਦੀ ਪਤੀ ਨੂੰ ਪਿਆਰ ਹੈ
ਨਾਰੀ ਨੂੰ ਸਦਾ ਨਿੰਦਣਾ
ਹਰ ਯੁੱਗ ਦੇ ਵਿਚ ਰੀਤ ਸੀ
ਹਰ ਯੁੱਗ ਨਾਰੀ ਨੂੰ ਸਦਾ
ਪਾਂਦਾ ਰਿਹਾ ਫਿਟਕਾਰ ਹੈ
ਨਾਰੀ ਨੂੰ ਹੀ ਦੁਤਕਾਰਨਾ
ਹਰ ਧਰਮ ਦਾ ਆਧਾਰ ਹੈ
ਨਾਰੀ ਦੇ ਠੀਕਰੇ ਭੰਨਣੇ