ਨਾਰੀ ਦੇ ਮੂੰਹ 'ਤੇ ਥੁੱਕਣਾ
ਸ਼ਾਇਦ ਪੁਰਖ ਦੀ ਸਭਿਅਤਾ ਹੈ
ਨਾਰੀ ਨੂੰ ਮੈਲਾ ਆਖਣਾ
ਸ਼ਾਇਦ ਉਹਦਾ ਸਤਿਕਾਰ ਹੈ।
ਜਾਂ ਕਹਿਣ ਤੋਂ ਲਾਚਾਰ ਹੈ
ਨਾਰੀ ਨੂੰ ਜੰਮਣ ਵਾਲੀਏ
ਧੱਕਾਰ ਹੈ, ਧੱਕਾਰ ਹੈ
ਮੈਂ ਤਾਂ ਡਰਦੀ ਸਾਂ
ਕਿ ਲੋਕੀ ਕਹਿਣਗੇ
ਐਵੇਂ ਝੂਠੀ ਮਾਂ-ਮਤੱਈ ਭੌਂਕਦੀ ਹੈ
ਗੁਰਜ਼ ਖ਼ਾਤਿਰ
ਕੋਈ ਕਕੱਈ ਬੋਲਦੀ ਹੈ
ਪਰ ਜੋ ਵੀ, ਸੱਚ ਹੈ ਸੋ ਸੱਚ ਹੈ
ਆਖਦਾ ਸੀ, ਤੈਨੂੰ ਮੇਰਾ
ਮਾਂ ਕਹਿਣ ਦਾ ਹੱਕ ਨਹੀਂ
ਤੈਨੂੰ ਤਾਂ ਮਹਿਬੂਬ ਕਹਿਣਾ
ਹੱਕ ਹੈ
ਆਖਦਾ ਸੀ
ਤੂੰ ਤਾਂ ਮੇਰੀ ਹਾਣ ਹੈ
ਆਖਦਾ ਸੀ
ਤੂੰ ਅਜੇ ਜਵਾਨ ਹੈ
ਤੂੰ ਤਾਂ ਮੇਰੀ ਜਾਨ ਹੈ
ਆਖਦਾ ਸੀ
ਤੂੰ ਤਾਂ ਮੇਰਾ ਗੁਲਾਬ ਹੈਂ
ਤੋਂ ਮੇਰੀ ਸ਼ਰਾਬ ਹੈਂ
ਤੂੰ ਹੀ ਮੇਰੇ ਜਿਸਮ ਦਾ
ਪ੍ਰਤੱਖ ਦਿੱਸਦਾ ਖ਼ਾਬ ਹੈਂ