ਜਾਂ ਨਾ ਦੇਂਦੀ ਦੁਹਾਈ
ਤਾਂ ਤੇ ਲੁੱਟੀ ਜਾਂਦੀ ਲੂਣਾ
ਨਾਲੇ ਲੂਣਾ ਦੀ ਖੁਦਾਈ
ਸਲਵਾਨ
ਬੱਸ ਕਰ ਲੂਣਾ !
ਇਹ ਬਲਦੀ
ਅਗਨ-ਸ਼ਬਦਾਂ ਦੀ ਕਥਾ
ਬਸ ਹੋਰ ਨਾ ਮੈਨੂੰ ਸੁਣਾ
ਅਗਨ-ਸ਼ਬਦਾਂ ਦੀ ਕਥਾ
ਮੇਰਿਆਂ ਕੰਨਾਂ 'ਚ ਹੈ
ਸ਼ਬਦਾਂ ਦਾ ਸਿੱਕਾ ਪਿਘਲਦਾ
ਖੂਨ ਨਾੜਾਂ ਦਾ ਮੇਰਾ
ਖਾਂਦਾ ਉਬਾਲੇ ਉਬਲਦਾ
ਹਰ ਸ਼ਬਦ ਕੋਲਾ ਅੱਗ ਦਾ
ਬਣ ਕੇ ਹੈ ਦਿਲ ਵਿਚ ਸੁਲਗਦਾ
ਬੰਦ ਕਰਦੇ ਇਹ ਕਥਾ
ਬੰਦ ਕਰਦੇ ਇਹ ਕਥਾ
ਅਗਨ-ਸ਼ਬਦਾਂ
ਦੀ ਕਥਾ ਵਿਚ
ਸੱਚ ਦਾ ਜੇ ਵਾਸ ਹੈ
ਤਾਂ ਲੂਣਾ ਦਾ ਨਹੀ
ਮੇਰਾ ਲਹੂ ਬਦਮਾਸ਼ ਹੈ
ਮੇਰਾ ਲਹੂ ਅੱਯਾਸ਼ ਹੈ
ਮੇਰੇ ਲਹੂ ਦੇ ਫੁੱਲ 'ਚੋਂ
ਆਈ ਕਮੀਨੀ ਬਾਸ ਹੈ
ਲੂਣਾ !
ਮੇਰੇ ਹੀ ਲਹੂ ਦੀ
ਨਿਕਲੀ ਭਰਿਸ਼ਟੀ ਜ਼ਾਤ ਹੈ