ਉਹ ਬਾਤ ਰਲ ਕੇ ਪਾਣਗੇ
ਲੂਣਾ ਨੂੰ ਗਾਲ੍ਹਾਂ ਦੇਣਗੇ
ਪੂਰਨ ਨੂੰ ਗੱਲ ਥੀ ਲਾਣਗੇ
ਤੇ ਮਹਿਕ ਉਹਦੇ ਫੁੱਲ ਦੀ
ਘਰ ਘਰ 'ਚ ਵੰਡਣ ਜਾਣਗੇ
ਸ਼ਾਇਦ ਕਿਸੇ ਸਲਵਾਨ ਸੰਗ
ਲੂਣਾ ਨਾ ਮੁੜ ਪਰਨਾਣਗੇ
ਮੇਰੇ ਜਹੀ ਕੋਈ ਧੀ ਦੇ
ਅਰਮਾਨ ਨਾ ਰੁਲ ਜਾਣਗੇ
ਪੂਰਨ ਜਿਹੇ ਕਿਸੇ ਪੁੱਤ ਨੂੰ
ਨਾ ਦਾਗ ਦਿਲ ਦੇ ਖਾਣਗੇ
(ਲੂਣਾ ਉੱਚੀ-ਉੱਚੀ ਹੱਸਦੀ ਹੈ
ਤੇ ਫੇਰ ਰੋਣ ਲੱਗ ਜਾਂਦੀ ਹੈ।)
ਸੱਤਵਾਂ ਅੰਕ
ਇੰਦਰਾ ਬਿੱਲੀ, ਪਰਵੀਨ ਚੌਧਰੀ ਤੇ ਸ਼ਮਸ਼ਾਦ ਬੇਗ਼ਮ ਦੇ ਨਾਂ
(ਰਾਜਾ ਚੌਧਲ ਆਪਣੇ ਮਹਿਲਾਂ 'ਚ ਬੈਠਾ
ਆਪਣੀ ਧੀ ਨਾਲ ਗੱਲਾਂ ਕਰ ਰਿਹਾ ਹੇ।)
ਚੌਧਲ
ਧੀਆਂ ਦੇ ਦੁੱਖ
ਡਾਢੇ ਵੇ ਲੋਕਾ
ਵਿਰਲਾ ਤਾਂ ਜਾਣੇ ਕੋਈ
ਧੀ ਤੇ ਤਿਤਲੀ
ਲੋਕੀਂ ਆਖਣ
ਵੇਖੀ ਨਾ ਜਾਂਦੀ ਸੋਈ