ਧੀਏ ਨੀ !
ਧੀਆਂ ਤਾਂ ਧਨ ਨੇ ਹੁੰਦੀਆਂ
ਧੀਆਂ ਦੇ ਜੇਡ ਨਾ ਕੋਈ
ਇਹ ਧਨ ਵਧਿਆ
ਮਾਨ ਵਧੇਂਦੈ
ਕੁਲ ਦੀ ਵਧੇ ਖੁਸ਼ਬੋਈ
ਪਰ ਧੀਏ
ਤੇਰਾ ਬਾਬਲਾ ਸੋਚੇ
ਕੈਸੀ ਇਹ ਹੋਣੀ ਹੋਈ ?
ਪੁੱਤ, ਪਤੀ ਤੇ
ਪਿਉ ਦੇ ਹੁੰਦਿਆਂ
ਅੱਜ ਨਾ ਤੇਰਾ ਕੋਈ
ਕਿੰਜ ਬਾਬਲ
ਤੇਰੀ ਪੀੜ ਵੰਡਾਏ
ਕਿੰਜ ਕਰੇ ਦਿਲਜੋਈ ?
ਧਰਤੀ ਤਾਂ ਮੈਨੂੰ
ਵਿਹਲ ਨਾ ਦੇਂਦੀ
ਅਰਸ ਨਾ ਦੇਂਦਾ ਢੋਈ
ਜੇ ਤੈਨੂੰ
ਤੇਰੇ ਘਰ ਨੂੰ ਮੋੜਾਂ
ਦਿਲ ਵਿਚ ਪੈਂਦੀ ਖੋਈ
ਜੇ ਦਿਨ
ਬਾਬਲ ਦੇ ਘਰ ਕੱਟੇਂ
ਮਾਨ ਨਾ ਰਹਿੰਦਾ ਕੋਈ
ਇਹੋ ਤਾਂ ਸੋਚਾਂ ਸੋਚਦਿਆਂ
ਮੇਰੀ ਸੋਚ ਹੈ ਜ਼ਖ਼ਮੀ ਹੋਈ