ਸੁਣੀ ਵੇ ਮੇਰਿਆ
ਧਰਮੀਆ ਬਾਬਲਾ
ਮੋੜੀ ਨਾ ਓਸ ਘਰੇ
ਮੋੜੀ ਨਾ ਓਸ ਘਰੇ
ਮੇਰੇ ਬਾਬਲਾ
ਦੁੱਖਾਂ ਦਾ ਨਾਗ ਲੜੇ
ਦੁੱਖਾਂ ਦਾ ਨਾਗ ਲੜੇ
ਮੇਰੇ ਬਾਬਲਾ
ਕਾਲੀ ਤਾਂ ਜ਼ਹਿਰ ਚੜ੍ਹੇ
ਕਾਲੀ ਤਾਂ ਜ਼ਹਿਰ ਚੜ੍ਹੇ
ਮੇਰੇ ਬਾਬਲਾ
ਧੀ ਪਰਦੇਸ ਮਰੇ
ਧੀ ਪਰਦੇਸ ਮਰੇ
ਮੇਰੇ ਬਾਬਲਾ
ਕਫ਼ਨੋ ਬਾਝ ਸੜੇ
ਰੁਲਣ ਸੜੀ ਦੇ
ਫੁੱਲ ਵੇ ਬਾਬਲਾ
ਕੋਈ ਨਾ ਮੁੱਠ ਭਰੇ
ਪਾ ਵੇ ਬਾਬਲਾ
ਖੈਰ ਕਫ਼ਨ ਦੀ
ਧੀ ਪਈ ਅਰਜ਼ ਕਰੇ
ਵਿਚ ਪਰਦੇਸੀ
ਰੁਲਣੋਂ ਚੰਗਾ
ਏਥੇ ਹੀ ਮੌਤ ਵਰ੍ਹੇ
ਚੌਧਲ
ਧੀਏ ਧਿਆਣੀਏਂ
ਬੀਬੀਏ ਰਾਣੀਏਂ
ਬੋਲ ਨਾ ਚੰਦਰੇ ਬੋਲ
ਬੋਲ ਨਾ ਚੰਦਰੇ ਬੋਲ
ਨੀ ਧੀਏ
ਪੈਂਦੀ ਕਲੇਜੜੇ ਡੋਲ