ਨੀ ਧੀਏ
ਢਿੱਡ 'ਚ ਉਠਦੇ ਹੌਲ
ਧੀਏ ਮੈਂ ਤੈਂਡੜੇ
ਦੁੱਖ ਤਾਂ ਸਮਝਾਂ
ਦਾਰੂ ਨਹੀਂ ਪਰ ਕੋਲ
ਧੀਆਂ ਦੇ ਦੁੱਖਾਂ ਦਾ
ਦਾਰੂ ਜੇ ਲੱਭੇ
ਦੇਵਾਂ ਮੈਂ ਮੰਗੜੇ ਮੋਲ
ਇੱਛਰਾਂ
ਧੀਆਂ ਦੇ ਦੁੱਖਾਂ ਦਾ
ਦਾਰੂ ਵੇ ਬਾਬਲਾ
ਕੋਈ ਨਾ ਵੈਦ ਦਵੇ
ਧੀਆਂ ਦੇ ਦੁੱਖ
ਤਾਂ ਮੁੱਕਦੇ ਬਾਬਲਾ
ਧੀਆਂ ਜੇ ਬਲਣ ਸਿਵੇ
ਧੀਆਂ ਦੇ ਦੁੱਖ
ਤਾਂ ਰੋਗ ਨੇ ਕਾਲੇ
ਹੱਡਾਂ 'ਚ ਤਾਪ ਪਵੇ
ਜਨਮ-ਘੜੀ ਤੋਂ
ਮਰਨ-ਘੜੀ ਤੱਕ
ਸੰਘ 'ਚ ਖੂਨ ਰਵ੍ਹੇ
ਚੌਧਲ
ਧੀਏ ਨੀ
ਧੀਆਂ ਤਾਂ ਜੂਨ ਚੰਦਨ ਦੀ
ਆਈ ਲੁਕਾਈ ਏ ਕਹਿੰਦੀ
ਵਿੱਸ ਪੀਵੇ
ਤੇ ਮਹਿਕ ਲੁਟਾਵੇ