ਧੀਆਂ ਨੂੰ ਢਿੱਡ ਦੇ
ਜੰਮੇ ਦੀ ਦੂਰੀ
ਈਕਨਾ ਭੋਰ ਕੇ ਖਾਂਦੀ
ਚੰਨਣ ਨੂੰ ਚਾਨਈ
ਨਾਲ ਜਿਉ ਲੋਕਾ
ਆਖਦੇ ਅੱਗ ਲੱਗ ਜਾਂਦੀ
ਇੱਛਰਾਂ
ਬਾਬਲ!
ਧੀਆਂ ਤਾਂ ਮਹਿਕ-ਵਿਛੁੰਨੀਆਂ
ਧੀਆਂ 'ਚੋਂ ਮਹਿਕ ਨਾ ਆਉਂਦੀ
ਧੀਆਂ ਨੂੰ ਐਵੇਂ ਹੀ
ਕੂੜ ਲੁਕਾਈ
ਚੰਦਨ ਤਾਂ ਆਖ ਬੁਲਾਉਂਦੀ
ਧੀਆਂ, ਧਰੇਕਾਂ
ਕੌੜੀਆਂ ਲੱਕੜਾਂ
ਇਹ ਲੱਕੜ ਵਿਕ ਜਾਂਦੀ
ਇਸ ਲੱਕੜ ਨੂੰ
ਘੁਣ ਨਾ ਲੱਗਦਾ
ਨਾ ਇਹਨੂੰ ਸਿਉਂਕ ਹੀ ਖਾਂਦੀ
ਧੀਆਂ ਤਾਂ ਹੁੰਦੀਆਂ
ਕੌੜ ਛਤੀਰਾਂ
ਇਸੇ ਲਈ ਦੁਨੀਆ ਚਾਹੁੰਦੀ
ਧੀਆਂ ਦੀ ਦੇਹ ਦੇ
ਚੀਰ ਕੇ ਬਾਲੇ
ਹੱਡਾਂ ਦੇ ਮਹਿਲ ਛਤਾਉਂਦੀ
ਧੀਆਂ ਤਾਂ ਸਮਿਆਂ ਦੇ
ਨਕਸ਼ਾਂ ਦੀ ਬਾਬਲਾ
ਡਾਰ ਕੋਈ ਉੱਡਦੀ ਜਾਂਦੀ