ਚੁੰਝਾਂ ਥੀ ਭਰ ਕੇ
ਅਗਲੇ ਯੁੱਗ ਲੈ ਜਾਂਦੀ
ਪਿਛਲੇ ਯੁੱਗ ਦੇ
ਮੋਹਰੇ ਮੁਹਾਂਦਰੇ
ਕੱਖਾਂ 'ਚ ਸਾਂਭ ਲਿਆਉਂਦੀ
ਅਗਲੇ ਨੂੰ ਨਕਸ਼ਾਂ ਦੀ
ਚੋਗ ਚੁਗਾਂਦੀ
ਖੁਦ ਭੁੱਖੀ ਮਰ ਜਾਂਦੀ
ਨਾਰੀ ਹੀ ਬੀਤੇ ਦੇ
ਲਹੂਆਂ ਦੀ ਗਾਥਾ
ਹਰ ਯੁੱਗ ਵਿਚ ਦੁਹਰਾਂਦੀ
ਬੀਤ ਚੁੱਕੇ ਨੂੰ
ਮੁੜ ਮੁੜ ਜੰਮਦੀ
ਕੁੱਖ ਦੀ ਪੀੜ ਬਣਾਂਦੀ
ਭੂਤ, ਭਵਿੱਖਤ
ਵਰਤਮਾਨ ਵਿਚ
ਹਰ ਪਲ ਜਿਊਂਦੀ ਰਹਿੰਦੀ
ਤ੍ਰੈ-ਕਾਲਾਂ ਦੀ
ਇਹ ਤ੍ਰੈ-ਵਹਿਣੀ
ਵਰਤਮਾਨ ਵਿਚ ਵਹਿੰਦੀ
ਤੇ ਤ੍ਰੈ-ਵਹਿਣੀ ਦੇ ਸੰਗਮ 'ਤੇ
ਹਰ ਧੀ ਰੋਂਦੀ ਰਹਿੰਦੀ
ਬਾਬਲਾ ਕਿਸੇ ਨੂੰ
ਪੀੜ ਨਾ ਦੱਸਦੀ
ਬਾਤ ਨਾ ਦਿਲੇ ਦੀ ਪਾਉਂਦੀ
ਧੀਆਂ ਤ੍ਰੈ-ਕਾਲ
ਦੇ ਵਿਹੜੇ ਦਾ ਸ਼ੀਸ਼ਾ
ਹੋਂਦ ਜਿਦ੍ਹੀ ਲਚਕਾਂਦੀ
ਇਸ ਸ਼ੀਸ਼ੇ ਦੀ
ਕਾਇਆ ਵੇ ਬਾਬਲਾ
ਨਿੱਤ ਵਧਦੀ ਘਟ ਜਾਂਦੀ
ਇਸ ਸ਼ੀਸ਼ੇ 'ਚੋਂ