ਖੁਸ਼ਬੋਈ ਹੈ ਆਉਂਦੀ
ਇਸ ਸ਼ੀਸ਼ੇ ਵਿਚ
ਬੀਤ ਰਹੇ ਦੀ
ਪਰਛਾਈ ਮੁਸਕਾਉਂਦੀ
ਬੀਤਣ ਵਾਲੇ
ਦੀ ਇਸ ਅੰਦਰ
ਦੇਹੀ ਹੈ ਥਰਥਰਾਂਦੀ
ਇਹ ਸ਼ੀਸ਼ੇ ਦੀ
ਟੁਕੜੀ ਬਾਬਲਾ
ਹਰ ਯੁੱਗ ਦੀ ਹੈ ਬਾਂਦੀ
ਹਰ ਯੁੱਗ ਦੇ ਵਿਚ
ਭੱਜਦੀ, ਟੁੱਟਦੀ
ਹਰ ਯੁੱਗ ਵਿਚ ਜੁੜ ਜਾਂਦੀ
ਚੌਧਲ
ਧੀਏ ਨੀ
ਕੋਈ ਵੀ ਧੀ ਨਾ ਬਰਦੀ
ਧੀਆਂ ਦਾ ਬਰਦਾ ਜਹਾਂ
ਬਾਲ ਵਰੇਸੇ
ਪੀਂਘ ਝੂਟੇਂਦੀਆਂ
ਦਾਜ ਕਰੇਂਦੀ ਮਾਂ
ਅਗਨ-ਵਰੇਸੇ
ਬਾਬਲਾ ਸੋਚੇ
ਕਿੱਥੇ ਤਾਂ ਕਾਜ ਰਚਾਂ ?
ਢਲੀ-ਵਰੇਸੇ
ਧੀਏ ਨੀ ਮੇਰੀਏ
ਧੀ ਬਣ ਜਾਂਦੀ ਮਾਂ
ਧੀਆਂ ਦੀ ਹੁੰਦੀ
ਧੀਏ ਨੀ ਮੇਰੀਏ