ਧੀਏ, ਧਿਆਣੀਏਂ
ਤੈਂਡੜੇ ਦੁੱਖ ਦਾ
ਕਿੰਜ ਕਰਾਂ ਸਮਿਆਂ ?
ਕਿਹਾ ਕੁਚੱਜੜਾ
ਮੈਂ ਵਰ ਟੋਲਿਆ
ਕੀਤਾ ਸੂ ਮੈਂ ਅਨਿਆਂ
ਧੀਏ ਨੀ ਤੁੱਧ ਤੋਂ
ਮੈਂ ਸ਼ਰਮਿੰਦੜਾ
ਕਿੱਥੇ ਤਾਂ ਡੁੱਬ ਮਰਾਂ ?
ਤੈਂਡੜੇ ਦੁੱਖਾਂ ਦਾ
ਮਾਰਿਆ ਧੀਏ
ਕਿੱਥੇ ਤਾਂ ਮੈਂ ਟੁਰ ਜਾਂ ?
ਇੱਛਰਾਂ
ਧਰਮੀਆਂ ਬਾਬਲਾ
ਧੀਆਂ ਦੇ ਦੁੱਖ ਦੀ
ਦੁਖਦੀ ਬਾਤ ਨਾ ਪਾ
ਧੀਆਂ ਦੇ ਦੁੱਖ ਦੀ
ਬਾਤ ਨਾ ਛੇੜੀਏ
ਧੀਆਂ ਦਾ ਦੁੱਖ ਬੁਰਾ
ਧੀਆਂ ਦੇ ਦੁੱਖ
ਸਮੁੰਦਰੋਂ ਡੂੰਘੇ
ਸੂਕ ਰਹੇ ਦਰਿਆ
ਧੀਆਂ ਦੇ ਦੁੱਖ ਤਾਂ
ਪਰਬਤੋਂ ਭਾਰੇ
ਧੀਆਂ ਦੇ ਦੁੱਖ ਅਥਾਹ
ਧੀਆਂ ਜੇ ਲੋਕਾ