ਦੇਂਦੀਆਂ ਪੱਤ ਗਵਾ
ਧੀਆਂ ਜੇ ਲੋਕਾ
ਹੋਣ ਕਰੂਪੀਆਂ
ਕੌਣ ਖੜੇ ਪਰਨਾ ?
ਧੀਆਂ ਜੇ ਲੋਕਾ
ਹੋਣ ਸੁਨੱਖੀਆਂ
ਦੇਂਦਾ ਈ ਲੋਕ ਡਰਾ
ਧੀਆਂ ਜੇ ਲੋਕਾ
ਹੋਵਣ ਵਿਧਵਾ
ਲਗਦੀ ਆ ਤੁਹਮਤ ਆ
ਧੀਆਂ ਜੇ ਲੋਕਾ
ਹੋਵਣ ਛੁੱਟੜਾਂ
ਰੋਜ਼ ਹੱਡਾਂ ਦਾ ਖਾ
ਧੀਆਂ ਤਾਂ ਲੋਕਾ
ਜੰਮਦੀਆਂ ਮਾਰੀਏ
ਧੀਆਂ ਦਾ ਕਾਸ ਵਿਸਾਹ
ਧੀਆਂ ਦਾ ਜੰਮਣਾ
ਕੰਧਾਂ ਦਾ ਕੰਬਣਾ
ਪੱਗ ਨੂੰ ਲਗਦੀ ਢਾ
( ਇਕ ਗੋਲੀ ਪ੍ਰਵੇਸ਼ ਕਰਦੀ ਹੈ।)
ਗੋਲੀ
ਮਹਾਰਾਜ !
ਮਹਾਰਾਜ !!
ਇਕ ਉੱਡਦਾ ਘੋੜ ਸਵਾਰ
ਹੁਣੇ ਤਾਂ ਤਿੱਖੜੀ
ਪੌਣ ਦੀ ਚਾਲੇ
ਆਇਆ ਸੀ ਮਹਿਲ-ਦੁਆਰ
ਬਾਤ ਸੁਲਗਦੀ
ਕਹਿ ਕੇ ਮੈਨੂੰ
ਮੁੜਿਆ ਪਿਛਲੇ ਪੈਰ