ਕੌਣ ਸੀ ਉਹ
ਤੇ ਕੀਹ ਕਹਿੰਦਾ ਸੀ
ਛੇਤੀ ਅਰਜ਼ ਗੁਜ਼ਾਰ
ਗੋਲੀ
ਮਹਾਰਾਜ!
ਉਸ ਨੇ ਨਾਂ ਨਹੀਂ ਦੱਸਿਆ
ਗਈ ਮੈਂ ਪੁੱਛ ਪੁੱਛ ਹਾਰ
ਕਹਿੰਦਾ ਸੀ
ਕੋਟ-ਸਿਆਲੇ ਇੱਛਰਾਂ
ਆ ਜਾਏ ਇਕ ਵਾਰ
ਨਹੀਂ ਤਾਂ ਉਸ ਦਾ
ਪੁੱਤਰ ਪੂਰਨ
ਦੇਸੀ ਰਾਜਾ ਮਾਰ
ਇੱਛਰਾਂ
ਕੀ ਕਹਿੰਦੀ ਹੈ
ਪੂਰਨ ਤਾਈਂ
ਦੇਸੀ ਰਾਜਾ ਮਾਰ
ਕਿਸ ਔਗੁਣ ਲਈ
ਪਿਉ ਪੁੱਤਰ ਦਾ
ਕਰ ਦੇਸੀ ਸੰਘਾਰ ?
ਗੋਲੀ
ਰਾਜਵਰੇ
ਇਹ ਮੈਂ ਕੀਹ ਜਾਣਾਂ
ਕੀਹ ਚੰਦਰੀ ਨੂੰ ਸਾਰ
ਉਹ ਕਹਿੰਦਾ ਸੀ