ਛੱਡ ਕੇ ਰਾਜ-ਦੁਆਰ
ਪਰ ਫ਼ੌਜਾਂ ਨੇ
ਬੰਦੀ ਕੀਤਾ
ਲੰਮੇ ਹੱਥ ਪਸਾਰ
ਹੱਥ, ਪੈਰ
ਵੱਢਣ ਦਾ ਰਾਜੇ
ਦਿੱਤਾ ਹੁਕਮ ਗੁਜ਼ਾਰ
( ਇੱਛਰਾਂ ਗ਼ਸ਼ ਖਾ ਕੇ ਡਿੱਗ ਪੈਂਦੀ ਹੈ,
ਰਾਜਾ ਚੌਧਲ ਤੇ ਗੋਲੀ ਉਸ ਵੱਲ ਨੱਸਦੇ ਹਨ।)
ਅੱਠਵਾਂ ਅੰਕ
ਗੁਰਸ਼ਰਨ, ਬਲਵਿੰਦਰ ਤੇ ਸੁਰਜੀਤ ਦੇ ਨਾਂ
(ਇਕ ਬਹੁਤ ਖੁੱਲ੍ਹੇ ਮੈਦਾਨ ਵਿਚ ਭੀੜ ਜੁੜੀ ਹੋਈ ਹੈ,
ਸਾਰਾ ਸ਼ਹਿਰ ਹੁੰਮ-ਹੁੰਮਾ ਕੇ ਢੁੱਕਿਆ ਹੈ। ਇਕ ਪਾਸੇ
ਰਾਜਾ ਸਲਵਾਨ, ਲੂਣਾ ਤੇ ਉਹਦੇ ਦਰਬਾਰੀ ਬੈਠੇ ਹਨ।
ਪੂਰਨ ਉਸ ਭੀੜ ਦੇ ਵਿਚਕਾਰ ਖੜ੍ਹਾ ਹੈ । ਜੱਲਾਦ ਉਸ
ਦੇ ਪਿੱਛੇ ਨੰਗੀਆਂ ਤਲਵਾਰਾਂ ਫੜੀ ਖੜ੍ਹੇ ਹਨ। ਪੂਰਨ ਦੇ
ਪੈਰਾਂ 'ਚ ਬੇੜੀਆਂ ਪਈਆਂ ਹਨ। ਇਕ ਅਜੀਬ ਕਿਸਮ
ਦਾ ਸ਼ੋਰ ਮਚਿਆ ਹੋਇਆ ਹੈ। ਇਕ ਪਾਸਿਉਂ ਇੱਛਰਾਂ
ਭੀੜ ਨੂੰ ਚੀਰਦੀ ਪੂਰਨ ਵੱਲ ਵਧਦੀ ਹੈ )
ਇੱਛਰਾਂ
ਪੂਰਨ !
ਕੀਹ ਮੇਰਾ ਪੂਰਨ
ਠੀਕ ਅਪੂਰਨ ਹੈ ?