ਹਾਂ ਮਾਂ, ਤੇਰਾ ਪੂਰਨ
ਠੀਕ ਅਪੂਰਨ ਹੈ
ਏਥੇ ਜੋ ਅਪੂਰਨ
ਸੋ ਹੀ ਪੂਰਨ ਹੈ
ਏਥੇ ਜੋ ਵੀ ਪੂਰਾ
ਸਦਾ ਅਧੂਰਾ ਹੈ
ਏਥੇ ਕੋਈ ਵੀ ਸੱਚ ਨਹੀਂ
ਸਭ ਕੂੜਾ ਹੈ
ਏਥੇ ਜੋ ਪਰਤੱਖ ਹੈ
ਉਸ ਵਿਚ ਉਹਲਾ ਹੈ
ਏਥੇ ਜਿਸਦੀ ਹੋਂਦ ਹੈ
ਉਸ ਦੀ ਹੋਂਦ ਨਹੀਂ
ਏਥੇ ਜਿਸ ਦਾ ਰੰਗ ਹੈ
ਉਸ ਦਾ ਰੰਗ ਨਹੀਂ
ਏਥੇ ਜਿਸ ਦੇ ਅੰਗ ਨੇ
ਸੋ ਨਿਰ-ਅੰਗਾ ਹੈ
ਏਥੇ ਜੋ ਜਿਊਂਦਾ ਹੈ
ਸੋ ਹੀ ਮਰਿਆ
ਏਥੇ ਜੋ ਚਲਦਾ ਹੈ
ਸੋ ਹੀ ਖੜਿਆ ਹੈ
ਇੱਛਰਾਂ
ਕੀ ਮੇਰਾ ਪੂਰਨ
ਸੱਚ-ਮੁੱਚ ਹੀ ਤਾਂ ਦੋਸ਼ੀ ਹੈ ?
ਕੀ ਮੇਰੇ ਦੁੱਧ ਦੀ
ਜ਼ਾਤ ਵੀ ਨਿਕਲੀ ਹੋਛੀ ਹੈ
ਪੂਰਨ