ਮਾਏ ਨੀ
ਸੁਣ ਮੇਰੀਏ ਮਾਏ
ਜੋ ਜਨਨੀ ਦੀ ਜੂਨ ਹੰਢਾਏ
ਸੋ ਇਉਂ ਲੱਜਿਤ ਹੋ ਮਰ ਜਾਏ
ਹਰ ਮਾਂ ਦੇ ਦੁੱਧ ਦਾ ਪਰਛਾਵਾਂ
ਮਾਂ ਦੇ ਦੁੱਧ ਨੂੰ ਭੰਡਣ ਆਏ
ਏਥੇ ਹਰ ਕੋਈ ਪਾਪ ਕਮਾਏ
ਵਾਕਫ਼ ਨਾ ਵਾਕਫ਼, ਹਰ ਚਿਹਰਾ
ਇਕ ਦੂਜੇ ਦਾ ਪਿੰਡਾ ਖਾਏ
ਇਕ ਦੂਜੇ ਦੇ ਨਕਸ਼ ਹੰਢਾਏ
ਹਰ ਪਿੰਡੇ ਦੇ ਰੂਪ ਦੀ ਮਧਰਾ
ਹਰ ਕੋਈ ਏਥੇ ਪੀਣਾ ਚਾਹੇ
ਹਰ ਪਿੰਡੇ ਦਾ ਰੰਗ ਸੁਲਗਦਾ
ਹਰ ਪਿੰਡੇ 'ਤੇ ਹੀ ਚੜ੍ਹ ਜਾਏ
ਏਥੇ ਇਕ ਨਰ
ਨਾਰ-ਸਮੂਹ ਦਾ ਜੋਬਨ ਮਾਣੇ
ਤੇ ਇਕ ਨਾਰੀ
ਹਰ ਇਕ ਨਰ ਦੀ ਮਹਿਕ ਹੰਢਾਏ
ਹਰ ਪਿੰਡਾ
ਅਵਚੇਤਨ-ਕਾਮ ਥੀ ਭੋਗ ਰਚਾਏ
ਮੱਥੇ ਦੀ ਰੰਡੀ ਨੂੰ
ਕਦੇ ਵੀ ਚੈਨ ਨਾ ਆਏ
ਦੇਹ-ਵਿਹੂਣੀ ਦੇਹ ਦੀ
ਸੇਜਾ ਮਾਨਣ ਜਾਏ
ਸੁਪਨ-ਦੋਸ਼ ਰਾਤਾਂ ਲਈ
ਹਰ ਕੋਈ ਸੇਜ ਵਿਛਾਏ
ਏਥੇ ਸੱਭੇ
ਕਾਮ ਦੇਵ ਦੀ ਜੂਨੇ ਆਏ
ਆਪਣੇ ਆਪਣੇ ਚਿੱਲੇ ਉਪਰ