Back ArrowLogo
Info
Profile
ਨਾ ਮੁੜ ਜਾਏ

ਤਾਂ ਜੋ ਮੁੜ ਕੋਈ ਇੱਛਰਾਂ ਨਾ

ਜਿਊਂਦੀ ਮਰ ਜਾਏ

ਕੋਈ ਧੀ ਮੁੜ ਬਾਬਲ ਦੀ

ਪੱਗ ਨੂੰ ਮੈਲ ਨਾ ਲਾਏ

ਮੁੜ ਨਾ ਕੋਈ ਲੂਣਾ

ਮੰਗੇ ਅੰਗ ਪਰਾਏ

ਕਿਸੇ ਵੀ ਲੂਣਾ ਦਾ ਮੁੜ

ਜੋਬਨ ਨਾ ਰੁਲ ਜਾਏ

ਧਨ ਦੇ ਕੇ, ਮੁੜ ਏਥੇ ਨਾ

ਕੋਈ ਤਨ ਨੂੰ ਖਾਏ

ਮੁੜ ਨਾ ਕੋਈ ਪੂਰਨ

ਅੰਗ-ਹੀਣ ਹੋ ਜਾਏ

ਕੋਈ ਪਿਤਾ ਨਾ,

ਮੁੜ ਪੁੱਤਰ ਦੇ ਅੰਗ ਕਟਾਏ

ਕੋਈ ਪੂਰਨ ਮੁੜ ਪਿਆਰ-ਵਿਛੁੰਨਾ

ਨਾ ਮਰ ਜਾਏ

ਕੋਈ ਪੂਰਨ ਮੁੜ ਜੀਵਨ ਜਿਊਣੋਂ

ਮੂੰਹ ਨਾ ਚਾਏ

ਫਿਰ ਕੋਈ ਪੂਰਨ

ਪੂਰਨ ਤੋਂ ਨਾ ਨਫ਼ਰਤ ਖਾਏ

ਫਿਰ ਕੋਈ ਪੂਰਨ

ਪੂਰਨ ਕੋਲੋਂ ਡਰ ਨਾ ਜਾਏ

ਫਿਰ ਪੂਰਨ ਨੂੰ

ਪੂਰਨ ਕੋਲੋਂ ਬੋ ਨਾ ਆਏ

ਇਸ ਧਰਤੀ ਦਾ ਹਰ ਬੰਦਾ

ਇਕ ਬੰਦਾ ਹੋਵੇ

ਇਸ ਧਰਤੀ ਦੀ ਹਰ ਨਾਰੀ

ਨਾਰੀ ਕਹਿਲਾਏ

ਮੈਂ ਚਾਹੁੰਦਾਂ ਪੂਰਨ ਮਰ ਜਾਏ

ਮਰ ਕੇ ਐਸਾ ਚਿੰਨ੍ਹ ਬਣ ਜਾਏ

162 / 175
Previous
Next